World >> The Tribune


ਬੋਰਿਸ ਜੌਹਨਸਨ ਅੱਜ ਆਉਣਗੇ ਭਾਰਤ


Link [2022-04-21 08:14:51]



ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਭਲਕੇ ਭਾਰਤ ਦੇ ਦੋ ਦਿਨਾਂ ਦੇ ਦੌਰੇ 'ਤੇ ਗੁਜਰਾਤ ਪਹੁੰਚ ਜਾਣਗੇ। ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਰਣਨੀਤਕ ਵਪਾਰਕ ਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰੇਗਾ। ਇਸ ਤੋਂ ਇਲਾਵਾ ਦੋਵਾਂ ਮੁਲਕਾਂ ਦੇ ਲੋਕਾਂ ਦਰਮਿਆਨ ਤਾਲਮੇਲ ਵੀ ਡੂੰਘਾ ਹੋਵੇਗਾ। ਹਾਊਸ ਆਫ਼ ਕਾਮਨਜ਼ ਨੂੰ ਸੰਬੋਧਨ ਕਰਦਿਆਂ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਅਹਿਮਦਾਬਾਦ ਤੇ ਦਿੱਲੀ ਦੌਰਾ ਪਿਛਲੇ ਸਾਲ ਯੂਕੇ ਵਿਚ ਹੋਏ ਜੀ7 ਸੰਮੇਲਨ ਮਗਰੋਂ ਮਹੱਤਵਪੂਰਨ ਮੌਕਾ ਹੋਵੇਗਾ ਜਿਸ ਵਿਚ ਭਾਰਤ ਨੂੰ ਮਹਿਮਾਨ ਮੁਲਕ ਵਜੋਂ ਸੱਦਾ ਦਿੱਤਾ ਗਿਆ ਸੀ। -ਪੀਟੀਆਈ



Most Read

2024-09-20 09:57:25