ਸੰਯੁਕਤ ਰਾਸ਼ਟਰ, 20 ਅਪਰੈਲ
ਭਾਰਤ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਵੱਲੋਂ 'ਗਲੋਬਲ ਕਰਾਈਸਸ ਰਿਸਪਾਂਸ ਗਰੁੱਪ' ਮਨੁੱਖੀ ਸਹਾਇਤਾ ਲਈ ਵਿਸ਼ਵ ਖੁਰਾਕ ਪ੍ਰੋਗਰਾਮ ਦੁਆਰਾ ਕੀਤੀ ਜਾਣ ਵਾਲੀ ਖਰੀਦ ਨੂੰ ਤੁਰੰਤ ਪ੍ਰਭਾਵ ਨਾਲ ਭੋਜਨ ਬਰਾਮਦ ਪਾਬੰਦੀਆਂ ਤੋਂ ਛੋਟ ਦੇਣ ਦੀ ਸਿਫਾਰਸ਼ ਦਾ ਸਵਾਗਤ ਕੀਤਾ ਹੈ। ਯੂਐਨ ਵਿੱਚ ਭਾਰਤ ਦੇ ਸਥਾਈ ਉੱਪ ਪ੍ਰਤੀਨਿਧ ਰਾਜਦੂਤ ਆਰ. ਰਵਿੰਦਰ ਨੇ ਯੂਕਰੇਨ ਵਿੱਚ ਮਨੁੱਖੀ ਸੰਕਟ 'ਤੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਬੈਠਕ ਵਿੱਚ ਕਿਹਾ ਕਿ ਭਾਰਤ ਨੇ ਗੁਟੇਰੇਜ਼ ਵੱਲੋਂ ਆਲਮੀ ਸੰਕਟ ਪ੍ਰਤੀਕਿਰਿਆ ਸਮੂਹ ਕਾਰਜ ਦਲ ਦੇ ਪਿਛਲੇ ਹਫ਼ਤੇ ਜਾਰੀ ਸਿੱਟਿਆਂ ਨੂੰ ਦੇਖਿਆ ਹੈ। ਰਵਿੰਦਰ ਨੇ ਕਿਹਾ ਕਿ ਭਾਰਤ ਮਨੁੱਖੀ ਸਹਾਇਤਾ ਲਈ ਵਿਸ਼ਵ ਖੁਰਾਕ ਪ੍ਰੋਗਰਾਮ ਦੁਆਰਾ ਕੀਤੀ ਜਾਣ ਵਾਲ ਖ਼ਰੀਦ ਨੂੰ ਤੁਰੰਤ ਪ੍ਰਭਾਵ ਨਾਲ ਭੋਜਨ ਬਰਾਮਦ ਪਾਬੰਦੀਆਂ ਤੋਂ ਛੋਟ ਦੇਣ ਦੀ ਉਨ੍ਹਾਂ ਦੀ ਸਿਫਾਰਸ਼ ਦਾ ਸਵਾਗਤ ਕਰਦਾ ਹੈ। -ਪੀਟੀਆਈ
2024-11-10 11:27:15