World >> The Tribune


ਪਾਕਿਸਤਾਨ ਵਿੱਚ ਮਹਿਲਾ ਯੂਨੀਵਰਸਿਟੀਆਂ ਨੇ ਵਿਦਿਆਰਥਣਾਂ ਦੇ ਸਮਾਰਟ ਫੋਨ ਵਰਤਣ ’ਤੇ ਰੋਕ ਲਗਾਈ


Link [2022-04-21 08:14:51]



ਇਸਲਾਮਾਬਾਦ, 20 ਅਪਰੈਲ

ਪਾਕਿਸਤਾਨ ਦੇ ਉਤਰ ਪੱਛਮ ਵਿੱਚ ਸਥਿਤ ਇਕ ਮਹਿਲਾ ਯੂਨੀਵਰਸਿਟੀ ਨੇ ਕੈਂਪਸ ਵਿੱਚ ਵਿਦਿਆਰਥਣਾਂ ਦੇ ਸਮਾਰਟ ਫੋਨ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਕ ਟੀਵੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸਵਾਬੀ ਯੂਨੀਵਰਸਿਟੀ ਅਸ਼ਾਂਤ ਖੈਬਰ ਪਖਤੂਨਖਵਾ ਵਿੱਚ ਸਥਿਤ ਹੈ ਜਿਥੇ ਤਾਲਿਬਾਨੀ ਦਹਿਸ਼ਤਗਰਦ ਸਰਗਮ ਹਨ ਅਤੇ ਉਹ ਕੁੜੀਆਂ ਦੀਆਂ ਸਿੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸਮਾ ਟੀਵੀ ਦੀ ਖ਼ਬਰ ਅਨੁਸਾਰ ਯੂਨੀਵਰਸਿਟੀ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ, ''20 ਅਪਰੈਲ 2022 ਤੋਂ ਮਹਿਲਾ ਯੂਨੀਵਰਸਿਟੀ ਸਵਾਬੀ ਦੇ ਕੈਂਪਸ ਵਿੱਚ ਸਮਾਰਟ ਫੋਨ/ਟੱਚ ਸਕਰੀਨ ਮੋਬਾਈਲ ਅਤੇ ਟੈਬਲੈੱਟ ਦੀ ਇਜਾਜ਼ਤ ਨਹੀਂ ਹੈ। '' ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ''ਇਹ ਦੇਖਿਆ ਗਿਆ ਹੈ ਕਿ ਵਿਦਿਆਰਥੀ ਯੂਨੀਵਰਸਿਟੀ ਦੇ ਸਮੇਂ ਦੌਰਾਨ ਵੱਡੀ ਪੱਧਰ 'ਤੇ ਸੋਸ਼ਲ ਮੀਡੀਆ ਐਪ ਦੀ ਵਰਤੋਂ ਕਰਦੇ ਹਨ, ਜੋ ਉਨ੍ਹਾਂ ਦੀ ਸਿੱਖਿਆ, ਵਿਹਾਰ ਅਤੇ ਕੰਮਕਾਜ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦੀ ਉਲੰਘਣਾ ਕਰਨ 'ਤੇ ਯੂਨੀਵਰਸਿਟੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ 5000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।''-ਏਜੰਸੀ



Most Read

2024-09-20 09:38:05