World >> The Tribune


ਸਰਕਾਰ ਇਮਰਾਨ ਖ਼ਾਨ ਨੂੰ ਮਿਲੇ ਤੋਹਫ਼ਿਆਂ ਦੀ ਤਫ਼ਸੀਲ ਜਨਤਕ ਕਰੇ: ਹਾਈ ਕੋਰਟ


Link [2022-04-21 08:14:51]



ਇਸਲਾਮਾਬਾਦ, 20 ਅਪਰੈਲ

ਪਾਕਿਸਤਾਨੀ ਕੋਰਟ ਨੇ ਇਮਰਾਨ ਖ਼ਾਨ ਨੂੰ ਵੱਡਾ ਝਟਕਾ ਦਿੰਦਿਆਂ ਸਰਕਾਰ ਨੂੰ ਹੁਕਮ ਕੀਤੇ ਹਨ ਕਿ ਉਹ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਨੂੰ (ਅਗਸਤ 2018 ਤੋਂ) ਵਿਦੇਸ਼ੀ ਪਤਵੰਤਿਆਂ ਤੋਂ ਮਿਲੇ ਤੋਹਫਿਆਂ ਦੀ ਤਫ਼ਸੀਲ ਜਨਤਕ ਕਰੇ। ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਮੀਆਂ ਗੁਲ ਹਸਨ ਔਰੰਗਜ਼ੇਬ ਨੇ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਨੂੰ ਉਪਰੋਕਤ ਹੁਕਮ ਦੋ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਕੀਤੇ ਹਨ। ਇਨ੍ਹਾਂ ਵਿਚੋਂ ਇਕ ਪਟੀਸ਼ਨ ਵਿੱਚ ਆਮ ਸ਼ਹਿਰੀ ਨੇ ਪਾਕਿਸਤਾਨ ਸੂਚਨਾ ਕਮਿਸ਼ਨ (ਪੀਆਈਸੀ) ਦੇ ਹੁਕਮਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਸੀ। ਕੈਬਨਿਟ ਡਿਵੀਜ਼ਨ ਵੱਲੋਂ ਦਾਖ਼ਲ ਦੂਜੀ ਪਟੀਸ਼ਨ ਵਿੱਚ ਇਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਦੱਸ ਦੇਈਏ ਕਿ ਇਕ ਆਮ ਸ਼ਹਿਰੀ ਨੇ ਪੀਆਈਸੀ ਤੱਕ ਪਹੁੰਚ ਕਰਦਿਆਂ ਇਮਰਾਨ ਖ਼ਾਨ ਨੂੰ ਵਿਦੇਸ਼ਾਂ ਤੋਂ ਮਿਲੇ ਤੋਹਫਿਆਂ ਦੀ ਤਫ਼ਸੀਲ ਮੰਗੀ ਸੀ। ਪੀਆਈਸੀ ਨੇ ਅੱਗੇ ਕੈਬਨਿਟ ਡਿਵੀਜ਼ਨ ਨੂੰ ਦਸ ਦਿਨਾਂ ਅੰਦਰ ਇਹ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਦਿਆਂ ਤਫ਼ਸੀਲ ਅੱਗੇ ਅਧਿਕਾਰਤ ਵੈੱਬਸਾਈਟ 'ਤੇ ਪਾਉਣ ਲਈ ਵੀ ਕਿਹਾ। ਹਾਈ ਕੋਰਟ ਨੇ ਪੀਆਈਸੀ ਦੇ ਹੁਕਮਾਂ ਨੂੰ ਬਹਾਲ ਰੱਖਦਿਆਂ ਕਿਹਾ ਕਿ ਇਮਰਾਨ ਖ਼ਾਨ ਨੂੰ ਮਿਲੇ ਤੋਹਫ਼ੇ ਪ੍ਰਧਾਨ ਮੰਤਰੀ ਦਫ਼ਤਰ ਦੀ ਮਲਕੀਅਤ ਹਨ।-ਪੀਟੀਆਈ



Most Read

2024-09-20 09:26:55