Breaking News >> News >> The Tribune


ਮੇਰੇ ਘਰ ਪੰਜਾਬ ਪੁਲੀਸ ਪੁੱਜੀ ਤੇ ਭਗਵੰਤ ਮਾਨ ਸਾਵਧਾਨ ਰਹਿਣਾ: ਕੁਮਾਰ ਵਿਸ਼ਵਾਸ


Link [2022-04-20 10:56:46]



ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 20 ਅਪਰੈਲ

ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲੀਸ ਅੱਜ ਸਵੇਰੇ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਨੇ ਆਪਣੇ ਘਰ ਪੁੱਜੀ ਪੁਲੀਸ ਵਾਲਿਆਂ ਦੀਆਂ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ।

ਉਨ੍ਹਾਂ ਕਿਹਾ ਕਿਸ ਸਵੇਰੇ ਪੰਜਾਬ ਪੁਲੀਸ ਉਨ੍ਹਾਂ ਦੇ ਘਰ ਪੁੱਜੀ। ਇਕ ਸਮੇਂ ਮੇਰੇ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਸਾਵਧਾਨ ਕਰਦਾ ਹਾਂ ਕਿ ਉਹ ਦਿੱਲੀ 'ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖੇਡਣ ਦੇ ਰਹੇ ਹਨ ਉਹ ਇਕ ਦਿਨ ਮਾਨ ਤੇ ਪੰਜਾਬ ਨੂੰ ਧੋਖਾ ਦੇਵੇਗਾ। ਮੇਰੀ ਚੇਤਾਵਨੀ ਯਾਦ ਰੱਖੀਂ।



Most Read

2024-09-20 22:34:00