World >> The Tribune


ਸੀਤਾਰਾਮਨ ਵੱਲੋਂ ਆਈਐੱਮਐੱਫ ਮੁਖੀ ਨਾਲ ਆਲਮੀ ਹਾਲਾਤ ਬਾਰੇ ਚਰਚਾ


Link [2022-04-20 06:54:22]



ਵਾਸ਼ਿੰਗਟਨ, 19 ਅਪਰੈਲ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਡਾਇਰੈਕਟਰ ਜਨਰਲ ਕ੍ਰਿਸਟਲੀਨਾ ਜੌਰਜੀਵਾ ਨਾਲ ਮਲਾਕਾਤ ਕੀਤੀ ਅਤੇ ਭੂ-ਰਾਜਨੀਤਕ ਹਾਲਾਤ ਤੇ ਇਸ ਦੇ ਆਰਥਿਕ ਪ੍ਰਭਾਵ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਆਈਐਮਐੱਫ ਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਬਸੰਤ ਰੁੱਤ ਮੀਟਿੰਗਾਂ ਮੌਕੇ ਹੋਈ ਇਸ ਮੁਲਾਕਾਤ ਦੌਰਾਨ ਆਈਐੱਮਐੱਫ ਮੁਖੀ ਨੇ ਭਾਰਤ ਦੀ ਟੀਚਾ ਆਧਾਰਿਤ ਨੀਤੀ ਦਾ ਜ਼ਿਕਰ ਕੀਤਾ ਜਿਸ ਨੇ ਦੇਸ਼ ਦੇ ਅਰਥਚਾਰੇ ਨੂੰ ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ ਮਜ਼ਬੂਤ ਬਣੇ ਰਹਿਣ 'ਚ ਮਦਦ ਕੀਤੀ। ਉਨ੍ਹਾਂ ਨਾਲ ਹੀ ਭਾਰਤ ਵੱਲੋਂ ਸ੍ਰੀਲੰਕਾ ਨੂੰ ਆਪਣੇ ਵਿੱਤੀ ਸੰਕਟ 'ਚੋਂ ਨਿਕਲਣ ਲਈ ਕੀਤੀ ਗਈ ਮਦਦ ਦੀ ਵੀ ਸ਼ਲਾਘਾ ਕੀਤੀ। ਆਈਐੱਮਐੱਫ ਮੁਖੀ ਨੇ ਨਾਲ ਹੀ ਭਰੋਸਾ ਦਿੱਤਾ ਕਿ ਉਹ ਸ੍ਰੀਲੰਕਾ ਦੀ ਮਦਦ ਕਰਨਾ ਜਾਰੀ ਰੱਖਣਗੇ। ਵਿੱਤ ਮੰਤਰਾਲੇ ਨੇ ਇਕ ਟਵੀਟ 'ਚ ਕਿਹਾ, 'ਹਾਲ ਹੀ ਦੀਆਂ ਭੂ-ਰਾਜਨੀਤਕ ਘਟਨਾਵਾਂ 'ਤੇ ਚਰਚਾ ਕਰਦਿਆਂ ਵਿੱਤ ਮੰਤਰੀ ਸੀਤਾਰਾਮਨ ਤੇ ਜੌਰਜਿਵਾ ਨੇ ਆਲਮੀ ਅਰਥਚਾਰੇ 'ਤੇ ਇਸ ਦੇ ਪ੍ਰਭਾਵ ਤੇ ਇਸ ਕਾਰਨ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਤਾ ਨਾਲ ਜੁੜੀਆਂ ਚੁਣੌਤੀਆਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ।' ਸੀਤਾਰਾਮਨ ਨੇ ਅਰਥਚਾਰੇ 'ਚ ਸੁਧਾਰ ਬਾਰੇ ਭਾਰਤੀ ਨੀਤੀ ਦੇ ਸਬੰਧ 'ਚ ਦੱਸਿਆ ਕਿ ਸਰਕਾਰ ਪੂੰਜੀਗਤ ਖਰਚੇ ਜਾਰੀ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਅਹਿਮ ਢਾਂਚਾਗਤ ਸੁਧਾਰਾਂ ਤੇ ਮਜ਼ਬੂਤ ਮੁਦਰਾ ਨੀਤੀਆਂ ਦੀ ਮਦਦ ਨਾਲ ਮਹਾਮਾਰੀ 'ਚੋਂ ਉਭਰਨ 'ਚ ਮਦਦ ਮਿਲੀ ਹੈ। ਦੁਨੀਆ ਦੇ ਵੱਡੇ ਅਰਥਚਾਰਿਆਂ 'ਚੋਂ ਭਾਰਤ ਦੀ ਵਿਕਾਸ ਦਰ ਚਾਲੂ ਵਿੱਤੀ ਵਰ੍ਹੇ ਦੌਰਾਨ ਸਭ ਤੋਂ ਵੱਧ ਰਹਿਣ ਦੀ ਉਮੀਦ ਹੈ। ਆਰਥਿਕ ਸਮੀਖਿਆ ਅਨੁਸਾਰ ਭਾਰਤ ਚਾਲੂ ਵਿੱਤੀ ਵਰ੍ਹੇ 'ਚ 8 ਤੋਂ 8.5 ਫੀਸਦ ਵਿਕਾਸ ਦਰ ਦਰਜ ਕਰ ਸਕਦਾ ਹੈ। ਇਸੇ ਦੌਰਾਨ ਸ੍ਰੀਲੰਕਾ ਦੇ ਵਿੱਤ ਮੰਤਰੀ ਅਲੀ ਸਾਬਰੀ ਨੇ ਵੀ ਆਈਐੱਮਐੱਫ ਦੀ ਮੁਖੀ ਨਾਲ ਮੁਲਾਕਾਤ ਕਰਕੇ ਵਿੱਤੀ ਸੰਕਟ ਨਾਲ ਜੂਝ ਰਹੇ ਆਪਣੇ ਮੁਲਕ ਲਈ ਵਿੱਤੀ ਮਦਦ ਦੀ ਮੰਗ ਕੀਤੀ। -ਪੀਟੀਆਈ

ਭਾਰਤ ਵੱਲੋਂ ਸ੍ਰੀਲੰਕਾਂ ਨੂੰ ਮਦਦ ਦਾ ਭਰੋਸਾ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸ੍ਰੀਲੰਕਾ ਦੇ ਵਿੱਤ ਮੰਤਰੀ ਅਲੀ ਸਾਬਰੀ ਨਾਲ ਵੀ ਮੁਲਾਕਾਤ ਕੀਤੀ ਅਤੇ ਸ੍ਰੀਲੰਕਾ ਦੀ ਮੌਜੂਦਾ ਆਰਥਿਕ ਸਥਿਤੀ ਤੇ ਚੁਣੌਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਸਾਬਰੀ ਨੂੰ ਭਰੋਸਾ ਦਿੱਤਾ ਕਿ ਇਸ ਗੂੜ੍ਹੇ ਮਿੱਤਰ ਤੇ ਚੰਗੇ ਗੁਆਂਢੀ ਵਜੋਂ ਭਾਰਤ, ਸ੍ਰੀਲੰਕਾ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰੇਗਾ। ਸੀਤਾਰਾਮਨ ਨੇ ਇੰਡੋਨੇਸ਼ੀਆ ਦੀ ਵਿੱਤ ਮਤਰੀ ਮੁਲਿਆਨੀ ਇੰਦਰਾਵਤੀ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਮੰਤਰੀਆਂ ਮੌਜੂਦਾ ਆਲਮੀ ਹਾਲਾਤ ਬਾਰੇ ਚਰਚਾ ਕੀਤੀ।



Most Read

2024-09-20 09:48:17