Breaking News >> News >> The Tribune


‘ਆਪ’ ਵੱਲੋਂ ਅੰਸਾਰ ਦੀਆਂ ਭਾਜਪਾ ਆਗੂਆਂ ਨਾਲ ਫੋਟੋਆਂ ਜਾਰੀ


Link [2022-04-20 05:15:02]



ਮਨਧੀਰ ਸਿੰਘ ਦਿਓਲਨਵੀਂ ਦਿੱਲੀ, 19 ਅਪਰੈਲ

ਆਮ ਆਦਮੀ ਪਾਰਟੀ ਨੇ ਅੱਜ ਦਾਅਵਾ ਕੀਤਾ ਹੈ ਕਿ ਜਹਾਂਗੀਰਪੁਰੀ ਇਲਾਕੇ ਵਿੱਚ ਪਿਛਲੇ ਹਫ਼ਤੇ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਅੰਸਾਰ ਦੀ ਸਿਆਸੀ ਤੌਰ 'ਤੇ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਹੈ।

'ਆਪ' ਵਿਧਾਇਕ ਆਤਿਸ਼ੀ ਵੱਲੋਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਗਈਆਂ

'ਆਪ' ਵਿਧਾਇਕਾ ਆਤਿਸ਼ੀ ਮਾਰਲੇਨਾ ਨੇ ਅੱਜ ਟਵਿੱਟਰ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਭਾਜਪਾ 'ਤੇ ਨਿਸ਼ਾਨਾ ਸੇਧਿਆ ਤੇ ਦਾਅਵਾ ਕੀਤਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਜਹਾਂਗੀਰਪੁਰੀ ਦੰਗਿਆਂ ਦੇ ਮੁਲਜ਼ਮ ਅੰਸਾਰ ਨੂੰ ਪਹਿਲਾਂ ਭਾਜਪਾ ਨੇਤਾਵਾਂ ਨਾਲ ਦੇਖਿਆ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਭਾਜਪਾ ਹੀ ਇਨ੍ਹਾਂ ਦੰਗਿਆਂ ਲਈ ਜ਼ਿੰਮੇਵਾਰ ਹੈ। ਆਤਿਸ਼ੀ ਨੇ ਲਿਖਿਆ, 'ਜਹਾਂਗੀਰਪੁਰੀ ਦੰਗਿਆਂ ਦਾ ਮੁੱਖ ਮੁਲਜ਼ਮ ਅੰਸਾਰ ਭਾਜਪਾ ਦਾ ਆਗੂ ਹੈ। ਉਸ ਨੇ ਭਾਜਪਾ ਦੀ ਉਮੀਦਵਾਰ ਸੰਗੀਤਾ ਬਜਾਜ ਨੂੰ ਚੋਣ ਲੜਾਉਣ ਵਿੱਚ ਤੇ ਭਾਜਪਾ ਵਿੱਚ ਸਰਗਰਮ ਭੂਮਿਕਾ ਨਿਭਾਈ।' 'ਆਪ' ਆਗੂ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਜਹਾਂਗੀਰਪੁਰੀ ਦੰਗਿਆਂ ਦਾ ਮਾਸਟਰਮਾਈਂਡ ਅੰਸਾਰ ਭਾਜਪਾ ਦਾ ਆਗੂ ਹੈ। ਇਹ ਹੁਣ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਹਨੂੰਮਾਨ ਜੈਅੰਤੀ ਮੌਕੇ ਦਿੱਲੀ ਵਿੱਚ ਦੰਗੇ ਕਰਵਾਏ ਸਨ। 'ਆਪ' ਵਿਧਾਇਕ ਨੇ ਦੋਸ਼ ਲਾਇਆ ਕਿ ਭਾਜਪਾ ਨੇ ਦੰਗਿਆਂ ਦਾ ਸਭ ਤੋਂ ਵੱਧ 'ਲਾਭ' ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨਾਲ ਭਾਰਤੀ ਜਨਤਾ ਪਾਰਟੀ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਆ ਗਿਆ ਹੈ। ਇਨ੍ਹਾਂ ਤਸਵੀਰਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਜਹਾਂਗੀਰਪੁਰੀ 'ਚ ਜੋ ਦੰਗੇ ਹੋਏ ਹਨ, ਉਹ ਭਾਜਪਾ ਨੇ ਕਰਵਾਏ ਸਨ। ਪਾਰਟੀ ਦੇ ਅਧਿਕਾਰਤ ਹੈਂਡਲ 'ਤੇ ਉਨ੍ਹਾਂ ਦੇ ਹਵਾਲੇ ਨਾਲ ਲਿਖਿਆ ਗਿਆ, 'ਰਾਮ ਨੌਮੀ ਤੋਂ ਲੈ ਕੇ ਹਨੂੰਮਾਨ ਜੈਅੰਤੀ ਤੱਕ ਦੰਗੇ ਨਾ ਸਿਰਫ਼ ਦਿੱਲੀ 'ਚ ਬਲਕਿ 7 ਰਾਜਾਂ ਵਿੱਚ ਕਰਵਾਏ ਗਏ ਸਨ। ਭਾਜਪਾ ਪ੍ਰਧਾਨ, ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਸਾਰੇ ਦੰਗਿਆਂ ਦਾ ਫਾਇਦਾ ਉਠਾ ਰਹੇ ਸਨ।

ਅੰਸਾਰ ਦੀਆਂ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰਦੇ ਸਮੇਂ ਦੀਆਂ ਤਸਵੀਰਾਂ। -ਫੋਟੋਆਂ: ਪੀਟੀਆਈ

ਅੰਸਾਰ ਦੀ ਵਫਾਦਾਰੀ 'ਆਪ' ਨਾਲ: ਭਾਜਪਾ

ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਭਾਜਪਾ ਨੇ ਦਾਅਵਾ ਕੀਤਾ ਮੁਹੰਮਦ ਅੰਸਾਰ ਦੀ ਸਿਆਸੀ ਵਫ਼ਾਦਾਰੀ 'ਆਪ' ਨਾਲ ਹੈ। ਪਾਰਟੀ ਦੇ ਬੁਲਾਰੇ ਆਰਪੀ ਸਿੰਘ ਨੇ ਦੱਸਿਆ ਕਿ ਉਹ 'ਆਪ' 'ਚ ਸ਼ਾਮਲ ਹੋਏ ਤੇ ਆਖ਼ਰੀ ਵਾਰ ਉਹ 'ਆਪ' ਦੇ ਮੈਂਬਰ ਸਨ।



Most Read

2024-09-20 22:35:36