Breaking News >> News >> The Tribune


ਸ਼ੋਭਾ ਯਾਤਰਾਵਾਂ ’ਤੇ ਹਮਲੇ ‘ਗੰਗਾ ਯਮੁਨੀ ਤਹਿਜ਼ੀਬ’ ਦੇ ਖ਼ਿਲਾਫ਼: ਗਿਰੀਰਾਜ


Link [2022-04-20 05:15:02]



ਕਟਿਹਾਰ (ਬਿਹਾਰ), 19 ਅਪਰੈਲ

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਦੇਸ਼ ਭਰ 'ਚ ਕਈ ਥਾਵਾਂ 'ਤੇ ਰਾਮ ਨੌਮੀ ਦੀਆਂ ਸ਼ੋਭਾ ਯਾਤਰਾਵਾਂ 'ਤੇ ਹੋਏ ਹਮਲੇ 'ਗੰਗਾ ਯਮੁਨੀ ਤਹਿਜ਼ੀਬ' (ਭਾਰਤ ਦੇ ਸਾਂਝੇ ਸੱਭਿਆਚਾਰ) ਦੇ ਉਲਟ ਹਨ। ਗਿਰੀਰਾਜ ਨੇ ਕਟਿਹਾਰ ਦੇ ਸਰਕਟ ਹਾਊਸ 'ਚ ਲੰਘੀ ਦੇਰ ਰਾਤ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ 'ਚ ਹਿੰਦੂ ਤਕਰੀਬਨ ਖਤਮ ਹੋ ਰਹੇ ਹਨ ਅਤੇ ਉੱਥੇ ਮੰਦਰਾਂ ਦੀ ਵੱਡੇ ਪੱਧਰ 'ਤੇ ਤਬਾਹੀ ਹੋਈ ਪਰ ਭਾਰਤ 'ਚ ਆਜ਼ਾਦੀ ਤੋਂ ਬਾਅਦ ਨਵੀਆਂ ਮਸਜਿਦਾਂ ਦੇ ਨਿਰਮਾਣ 'ਤੇ ਕੋਈ ਇਤਰਾਜ਼ ਨਹੀਂ ਕੀਤਾ ਗਿਆ ਅਤੇ ਦੇਸ਼ 'ਚ ਮੁਸਲਮਾਨਾਂ ਦੀ ਆਬਾਦੀ ਕਈ ਗੁਣਾ ਵਧੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹੁਣ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ। ਉਨ੍ਹਾਂ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵੈਸੀ ਤੇ 'ਜਿਨਾਹ ਦੇ ਡੀਐੱਨਏ ਵਾਲੇ ਧਰਮ ਨਿਰਪੱਖ ਨੇਤਾਵਾਂ' ਦੀਆਂ ਉਨ੍ਹਾਂ ਟਿੱਪਣੀਆਂ 'ਤੇ ਇਹ ਬਿਆਨ ਦਿੱਤਾ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਹਿੰਦੂਆਂ ਨੂੰ ਧਾਰਮਿਕ ਜਲਸੇ ਕਢਦੇ ਸਮੇਂ ਫਿਰਕੂ ਭੜਕਾਹਟ ਤੋਂ ਬਚਣ ਲਈ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਇਸ ਦੇਸ਼ 'ਚ ਨਹੀਂ ਤਾਂ ਰਾਮ ਨੌਮੀ ਦੀ ਸ਼ੋਭਾ ਯਾਤਰਾ ਕਿੱਥੇ ਕੱਢਾਂਗੇ? ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ 'ਚ? ਜੇਕਰ ਕਿਸੇ ਹੋਰ ਧਰਮ ਦੀਆਂ ਸ਼ੋਭਾ ਯਾਤਰਾਵਾਂ 'ਤੇ ਹਮਲਾ ਕੀਤਾ ਗਿਆ ਹੁੰਦਾ ਤਾਂ ਰਾਹੁਲ ਗਾਂਧੀ ਤੇ ਲਾਲੂ ਪ੍ਰਸਾਦ ਯਾਦਵ ਵਰਗੇ ਨੇਤਾ ਆਪਣੇ ਸਿਆਸੀ ਸੈਰ-ਸਪਾਟੇ ਲਈ ਸੜਕਾਂ 'ਤੇ ਉਤਰ ਆਉਂਦੇ।' ਬਿਹਾਰ ਦੇ ਬੇਗੂਸਰਾਏ ਤੋਂ ਸੰਸਦ ਮੈਂਬਰ ਨੇ ਦਿੱਲੀ ਦੇ ਜਹਾਂਗੀਰਪੁਰ 'ਚ ਵਾਪਰੀ ਘਟਨਾ ਤੇ ਕਰਨਾਟਕ ਦੇ ਹੁਬਲੀ 'ਚ ਪੁਲੀਸ ਅਧਿਕਾਰੀਆਂ 'ਤੇ ਹੋਏ ਹਮਲੇ ਵਰਗੀਆਂ ਘਟਨਾਵਾਂ 'ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ। -ਪੀਟੀਆਈ



Most Read

2024-09-20 22:26:36