Breaking News >> News >> The Tribune


ਭਾਰਤ ਤੇ ਵਿਦੇਸ਼ੀ ਸੰਸਥਾਵਾਂ ਦੋਹਰੀ ਡਿਗਰੀ ਦੀ ਕਰ ਸਕਣਗੀਆਂ ਪੇਸ਼ਕਸ਼: ਯੂਜੀਸੀ


Link [2022-04-20 05:15:02]



ਨਵੀਂ ਦਿੱਲੀ, 19 ਅਪਰੈਲ

ਭਾਰਤ ਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵਿਦਿਆਰਥੀਆਂ ਨੂੰ ਹੁਣ ਜਲਦੀ ਹੀ ਸੰਯੁਕਤ ਜਾਂ ਦੋਹਰੀ ਡਿਗਰੀ ਜਾਂ ਜੁੜਵੇਂ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਸਕਣਗੀਆਂ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਐੱਮ. ਜਗਦੇਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਇਹ ਫੈਸਲਾ ਅੱਜ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਕੁਮਾਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ''ਨੈਸ਼ਨਲ ਅਸੈੱਸਮੈਂਟ ਤੇ ਐਕਰੀਡਿਟੇਸ਼ਨ ਕੌਂਸਲ (ਐੱਨਏਏਸੀ) ਵੱਲੋਂ ਅਧਿਕਾਰਤ ਕੋਈ ਵੀ ਭਾਰਤੀ ਸੰਸਥਾ, ਜੋ ਨੈਸ਼ਨਲ ਇੰਸਟੀਟਿਊਸ਼ਨਲ ਦਰਜਾਬੰਦੀ ਚੌਖਟੇ (ਐੱਨਆਈਆਰਐੱਫ) ਵਿੱਚ ਸੌ ਸਿਖਰਲੀਆਂ ਯੂਨੀਵਰਸਿਟੀ ਵਰਗ ਵਿੱਚ ਸ਼ੁਮਾਰ ਹੈ ਜਾਂ ਜਿਸ ਦਾ ਘੱਟੋ-ਘੱਟ ਸਕੋਰ 3.01 ਹੈ ਜਾਂ ਫਿਰ ਕੋਈ ਵੀ ਸਿਖਰਲਾ ਸੰਸਥਾਨ, ਟਾਈਮਜ਼ ਹਾਇਰ ਐਜੂਕੇਸ਼ਨ ਜਾਂ ਕਿਊਐੱਸ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਸਿਖਰਲੇ 500 ਵਿੱਚ ਸ਼ਾਮਲ ਕਿਸੇ ਵੀ ਵਿਦੇਸ਼ੀ ਸੰਸਥਾਨ ਨਾਲ ਯੂਜੀਸੀ ਤੋਂ ਬਿਨਾਂ ਅਗਾਊਂ ਪ੍ਰਵਾਨਗੀ ਲੲੇ ਮਿਲ ਕੇ ਕੰਮ ਕਰ ਸਕਦਾ ਹੈ।'' ਕੁਮਾਰ ਨੇ ਕਿਹਾ, ''ਵਿਦਿਆਰਥੀਆਂ ਨੂੰ ਪ੍ਰੋਗਰਾਮ ਤਹਿਤ ਵਿਦੇਸ਼ੀ ਸੰਸਥਾ ਤੋਂ ਘੱਟੋ-ਘੱਟ 30 ਫੀਸਦ ਤੋਂ ਵੱਧ ਅੰਕ ਲੈਣੇ ਹੋਣਗੇ।'' -ਪੀਟੀਆਈ



Most Read

2024-09-20 22:39:25