Breaking News >> News >> The Tribune


ਰਾਏਬਰੇਲੀ ’ਚ ਦਲਿਤ ਲੜਕੇ ਤੋਂ ਪੈਰ ਚਟਵਾਏ, ਅੱਠ ਗ੍ਰਿਫ਼ਤਾਰ


Link [2022-04-20 05:15:02]



ਰਾਏਬਰੇਲੀ (ਯੂਪੀ), 19 ਅਪਰੈਲ

ਰਾਏਬਰੇਲੀ ਜ਼ਿਲ੍ਹੇ ਦੇ ਜਗਤਪੁਰ ਥਾਣਾ ਖੇਤਰ 'ਚ ਦਸਵੀਂ 'ਚ ਪੜ੍ਹਦੇ ਇੱਕ ਦਲਿਤ ਵਿਦਿਆਰਥੀ ਦੀ ਕੁੱਟਮਾਰ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਉਸ ਤੋਂ ਆਪਣੇ ਪੈਰ ਚਟਵਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 10 ਅਪਰੈਲ ਨੂੰ ਦਲਿਤ ਲੜਕੇ ਦਾ ਇੱਕ ਸਾਥੀ ਉਸ ਨੂੰ ਮੋਟਰਸਾਈਕਲ 'ਤੇ ਰਾਮਲੀਲਾ ਮੈਦਾਨ ਲੈ ਗਿਆ। ਉਥੋਂ ਉਹ ਸਲੋਨ ਰੋਡ ਵੱਲ ਗਏ ਜਿੱਥੋਂ ਕਈ ਨੌਜਵਾਨ ਉਸ ਨੂੰ ਇੱਕ ਬਾਗ 'ਚ ਲੈ ਗੲੇ। ਦੱਸਿਆ ਗਿਆ ਹੈ ਕਿ ਬਾਗ 'ਚ ਪਹਿਲਾਂ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਤੇ ਫਿਰ ਦਲਿਤ ਵਿਦਿਆਰਥੀ ਤੋਂ ਇੱਕ ਨੌਜਵਾਨ ਨੇ ਆਪਣੇ ਪੈਰ ਚਟਵਾਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪਾਈ ਗਈ। ਇਸ ਮਗਰੋਂ ਉਹ ਲੜਕਾ ਆਪਣੀ ਮਾਂ ਨਾਲ ਥਾਣੇ ਪਹੁੰਚਿਆ ਤੇ ਸ਼ਿਕਾਇਤ ਦਰਜ ਕਰਵਾਈ। -ਪੀਟੀਆਈ



Most Read

2024-09-20 22:29:08