Breaking News >> News >> The Tribune


ਸਾਫਟਵੇਅਰ ਸੇਵਾਵਾਂ ਦੇ ਖੇਤਰ ’ਚ ਚੀਨ ਨੂੰ ਪਛਾੜੇਗਾ ਭਾਰਤ


Link [2022-04-20 05:15:02]



ਬੰਗਲੁਰੂ, 19 ਅਪਰੈਲ

ਭਾਰਤ ਦਾ 'ਸਾਫਟਵੇਅਰ-ਐਜ਼-ਏ-ਸਰਵਿਸ' ਉਦਯੋਗ 2026 ਤੱਕ 100 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਤਰ੍ਹਾਂ ਇਸ ਖੇਤਰ ਵਿਚ ਭਾਰਤ ਵੱਲੋਂ ਚੀਨ ਨੂੰ ਪਿੱਛੇ ਛੱਡਣ ਦੀ ਸੰਭਾਵਨਾ ਹੈ। ਇਕ ਨਵੀਂ ਰਿਪੋਰਟ ਮੁਤਾਬਕ ਇਸ ਖੇਤਰ ਵਿਚ 'ਫਰੈੱਸ਼ਵਰਕ' ਵਰਗੀਆਂ ਕੰਪਨੀਆਂ ਦੀ ਕੀਮਤ ਆਸਮਾਨ ਛੂਹ ਰਹੀ ਹੈ ਤੇ ਇਹ ਸ਼ੇਅਰ ਬਾਜ਼ਾਰਾਂ ਵਿਚ ਸੂਚੀਬੱਧ ਹਨ। ਅਗਲੇ ਇਕ ਸਾਲ ਵਿਚ ਹੀ ਇਸ ਉਦਯੋਗ 'ਚ 6.5 ਅਰਬ ਡਾਲਰ ਦੇ ਨਿਵੇਸ਼ ਦੀ ਸੰਭਾਵਨਾ ਹੈ। ਇਹ ਪਿਛਲੇ ਸਾਲ ਨਾਲੋਂ 55 ਪ੍ਰਤੀਸ਼ਤ ਵੱਧ ਹੈ। ਰਿਪੋਰਟ ਮੁਤਾਬਕ ਇਸ ਉਦਯੋਗਿਕ ਖੇਤਰ ਦੀਆਂ ਕੰਪਨੀਆਂ ਕਾਫ਼ੀ ਮੁਨਾਫ਼ਾ ਕਮਾ ਰਹੀਆਂ ਹਨ। ਭਾਰਤ ਇਸ ਖੇਤਰ 'ਚ ਪਹਿਲਾਂ ਹੀ ਆਲਮੀ ਪੱਧਰ ਉਤੇ ਛਾਇਆ ਹੋਇਆ ਹੈ। ਰਿਪੋਰਟ ਮੁਤਾਬਕ ਇਸ ਖੇਤਰ ਵਿਚ ਡਿਜੀਟਲ ਮਾਹਿਰਾਂ ਦੀ ਅਗਲੀ ਲਹਿਰ ਮਹਾਨਗਰਾਂ ਦੀ ਬਜਾਏ ਛੋਟੇ ਸ਼ਹਿਰਾਂ ਤੋਂ ਆਵੇਗੀ। ਇਸ ਮੁਤਾਬਕ ਕਰੀਬ 30 ਲੱਖ ਡਿਜੀਟਲ ਮਾਹਿਰ ਇਸ ਉਦਯੋਗਿਕ ਖੇਤਰ ਦੀਆਂ ਕੰਪਨੀਆਂ ਲਈ ਯੋਗ ਜਾਣਗੇ। ਕਲਾਊਡ ਸਕਿਉਰਿਟੀ ਤੇ ਵੈੱਬ3 ਇਸ ਖੇਤਰ ਵਿਚ ਨਿਵੇਸ਼ਕਾਂ 'ਚ ਖਿੱਚ ਦਾ ਕੇਂਦਰ ਬਣ ਰਹੇ ਹਨ। -ਆਈਏਐਨਐੱਸ



Most Read

2024-09-20 22:31:27