Breaking News >> News >> The Tribune


ਡਬਲਿਊਐੱਚਓ ਮੁਖੀ ਨੂੰ ਮਿਲੇ ਮਾਂਡਵੀਆ


Link [2022-04-20 05:15:02]



ਨਵੀਂ ਦਿੱਲੀ, 19 ਅਪਰੈਲ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅੱਜ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦੇ ਮੁਖੀ ਡਾ.ਟੈਡਰੌਸ ਅਧਾਨਮ ਗੈਬਰੇਸਿਸ ਨੂੰ ਮਿਲੇ। ਉਨ੍ਹਾਂ ਡਬਲਿਊਐੱਚਓ ਮੁਖੀ ਨਾਲ ਆਯੁਰਵੈਦ ਦੇ ਪ੍ਰਚਾਰ ਪਾਸਾਰ ਤੇ ਆਲਮੀ ਸਿਹਤ ਜਿਹੇ ਮੁੱਦਿਆਂ 'ਤੇ ਚਰਚਾ ਕੀਤੀ। ਡਾ. ਗੈਬਰੇਸਿਸ ਸੋਮਵਾਰ ਤੋਂ ਤਿੰਨ ਰੋਜ਼ਾ ਫੇਰੀ ਲਈ ਭਾਰਤ ਵਿੱਚ ਹਨ। ਉਹ ਅੱਜ ਸਵੇਰੇ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੈਦ (ੲੇਆਈਆਈਏ) ਵੀ ਗਏ, ਜਿੱਥੇ ਡਬਲਿਊਐੱਚਓ ਦੱਖਣ-ਪੂਰਬੀ ਏਸ਼ੀਆ ਖੇਤਰ ਦੇ ਖੇਤਰੀ ਡਾਇਰੈਕਟਰ ਡਾ.ਪੂਨਮ ਖੇਤਰਪਾਲ ਸਿੰਘ ਤੇ ਸਿਹਤ ਮੰਤਰੀ ਮਾਂਡਵੀਆ ਵੀ ਮੌਜੂਦ ਸਨ। ਮਾਂਡਵੀਆ ਨੇ ਟਵੀਟ ਕੀਤਾ, ''ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਡਾ. ਟੈਡਰੋਸ ਨਾਲ ਨਵੀਂ ਦਿੱਲੀ ਵਿੱਚ ਬਹੁਤ ਵਧੀਆ ਮੁਲਾਕਾਤ ਹੋਈ। ਅਸੀਂ ਆਯੁਰਵੈਦ ਦੇ ਪ੍ਰਚਾਰ ਪਾਸਾਰ ਤੋਂ ਲੈ ਕੇ ਆਲਮੀ ਸਿਹਤ ਤੇ ਭਲਾਈ ਬਾਰੇ ਗੱਲਬਾਤ ਕੀਤੀ।'' ਸ੍ਰੀ ਮਾਂਡਵੀਆ ਨੇ ਕਿਹਾ ਕਿ ਆਯੁਰਵੈਦ ਤੇ ਸਾਡੀ ਰਵਾਇਤੀ ਜਾਣਕਾਰੀ ਤੇ ਮੈਡੀਸਨ ਨੂੰ ਆਲਮੀ ਪੱਧਰ 'ਤੇ ਪ੍ਰਸਿੱਧੀ ਮਿਲ ਰਹੀ ਹੈ। -ਪੀਟੀਆਈ



Most Read

2024-09-20 22:38:16