Breaking News >> News >> The Tribune


ਸਾਉਣੀ ਸੀਜ਼ਨ ਵਿੱਚ ਯੂਰੀਆ ਦੀ ਕੋਈ ਕਿੱਲਤ ਨਹੀਂ ਆਏਗੀ: ਸਰਕਾਰ


Link [2022-04-20 05:15:02]



ਨਵੀਂ ਦਿੱਲੀ: ਸਰਕਾਰ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਆਗਾਮੀ ਸਾਉਣੀ ਦੇ ਬਿਜਾਈ ਸੀਜ਼ਨ ਵਿੱਚ ਯੂਰੀਆ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਉਹ ਜਲਦੀ ਹੀ ਮੌਜੂਦਾ ਵਿੱਤੀ ਵਰ੍ਹੇ ਲਈ ਯੂਰੀਆ ਤੋਂ ਬਿਨਾਂ ਹੋਰ ਖਾਦਾਂ 'ਤੇ ਵੀ ਸਬਸਿਡੀ ਦਰਾਂ ਦਾ ਐਲਾਨ ਕਰੇਗੀ। ਫਰਟਿਲਾਈਜ਼ਰ ਸਕੱਤਰ ਆਰ.ਕੇ. ਚਤੁਰਵੇਦੀ ਨੇ ਜੂਨ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਹਵਾਲੇ ਨਾਲ ਸਾਉਣੀ ਬਿਜਾਈ ਸੀਜ਼ਨ ਦੀਆਂ ਤਿਆਰੀਆਂ ਬਾਰੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਫਾਇਤੀ ਦਰਾਂ 'ਤੇ ਲੋੜੀਂਦੀ ਮਾਤਰਾ ਵਿੱਚ ਯੂਰੀਆ ਯਕੀਨੀ ਬਣਾਉਣ ਲਈ ਚੁੱਕੇ ਕਦਮਾਂ ਬਾਰੇ ਦੱਸਿਆ। ਚਤੁਰਵੇਦੀ ਨੇ ਕਿਹਾ, ''ਅਸੀਂ ਯੂਰੀਆ ਦੀ ਦਰਾਮਦ ਲਈ ਆਲਮੀ ਸਪਲਾਇਰਾਂ ਨਾਲ ਛੋਟੇ ਤੇ ਲੰਮੇ ਸਮੇਂ ਦੇ ਪ੍ਰਬੰਧ ਕੀਤੇ ਹਨ। -ਪੀਟੀਆਈ



Most Read

2024-09-20 22:33:19