Breaking News >> News >> The Tribune


ਜਾਮਨਗਰ ਵਿੱਚ ਡਬਲਿਊਐਚਓ ਕੇਂਦਰ ਦੀ ਸਥਾਪਨਾ ਨਾਲ ਰਵਾਇਤੀ ਮੈਡੀਸਨ ਦੇ ਯੁਗ ਦੀ ਹੋਵੇਗੀ ਸ਼ੁਰੂਆਤ: ਮੋਦੀ


Link [2022-04-19 22:15:13]



ਜਾਮਨਗਰ(ਗੁਜਰਾਤ), 19 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਥੇ ਡਬਲਿਊਐਚਓ ਰਵਾਇਤੀ ਮੈਡੀਸਨ ਦੇ ਆਲਮੀ ਕੇਂਦਰ (ਜੀਸੀਟੀਐਮ)ਦੀ ਸਥਾਪਨਾ ਨਾਲ ਵਿਸ਼ਵ ਵਿੱਚ ਰਵਾਇਤੀ ਇਲਾਜ ਦੇ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ। ਮੋਦੀ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਾ.ਟੈਡਰੋਸ ਗੈਬ੍ਰੇਯੇਸਸ ਅਤੇ ਮੌਰੀਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨਾਲ ਡਬਲਿਊਐਚਓ ਰਵਾਇਤੀ ਮੈਡੀਸਨ ਦੇ ਆਲਮੀ ਕੇਂਦਰ ਦਾ ਨੀਂਹ ਪੱਥਰ ਰੱਖਿਆ। ਜ਼ਿਕਰਯੋਗ ਹੈ ਕਿ ਮੋਂਦੀ ਅਤੇ ਗੈਬ੍ਰੇਯੇਸਸ ਵਿਚਾਲੇ ਮੀਟਿੰਗ ਭਾਰਤ ਵੱਲੋਂ ਮੁਲਕ ਵਿੱਚ ਕੋਵਿਡ-19 ਨਾਲ ਸਬੰਧਤ ਮੌਤਾਂ ਦੀ ਗਿਣਤੀ ਦਾ ਅਨੁਮਾਨ ਲਗਾਉਣ ਸਬੰਧੀ ਵਿਸ਼ਵ ਸਿਹਤ ਸੰਗਠਨ ਦੀ ਕਾਰਜਪ੍ਰਣਾਲੀ 'ਤੇ ਇਤਰਾਜ਼ ਚੁੱਕੇ ਜਾਣ ਦੇ ਕੁਝ ਦਿਨਾਂ ਮਗਰੋਂ ਹੋਈ ਹੈ। ਮੋਦੀ ਨੇ ਇਸ ਮੌਕੇ 'ਤੇ ਕਿਹਾ , 'ਜਦੋਂ ਭਾਰਤ ਹਾਲੇ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਹੈ। ਇਸ ਕੇਂਦਰ ਲਈ ਇਹ ਨੀਂਹ ਪੱਥਰ ਸਮਾਗਮ ਅਗਲੇ 25 ਵਰ੍ਹਿਆਂ ਦੌਰਾਨ ਵਿਸ਼ਵ ਵਿੱਚ ਰਵਾਇਤੀ ਮੈਡੀਸਨ ਦੇ ਇਕ ਨਵੇਂ ਯੁਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ। -ਏਜੰਸੀ



Most Read

2024-09-20 22:21:05