Breaking News >> News >> The Tribune


ਭਾਰਤ ਸਰਕਾਰ ਅਬੂ ਸਲੇਮ ਸਬੰਧੀ ਪੁਰਤਗਾਲ ਨੂੰ ਦਿੱਤਾ ਭਰੋਸਾ ਨਹੀਂ ਤੋੜ ਸਕਦੀ: ਕੇਂਦਰੀ ਗ੍ਰਹਿ ਸਕੱਤਰ


Link [2022-04-19 12:13:53]



ਨਵੀਂ ਦਿੱਲੀ, 19 ਅਪਰੈਲ

ਕੇਂਦਰੀ ਗ੍ਰਹਿ ਸਕੱਤਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਸਰਕਾਰ ਤੱਤਕਾਲੀ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਪੁਰਤਗਾਲ ਸਰਕਾਰ ਨੂੰ ਦਿੱਤੇ ਉਸ ਭਰੋਸੇ ਲਈ ਪਾਬੰਦ ਹੈ ਕਿ ਗੈਂਗਸਟਰ ਅਬੂ ਸਲੇਮ ਨੂੰ 25 ਸਾਲ ਤੋਂ ਵੱਧ ਸਜ਼ਾ ਨਹੀਂ ਦੇ ਸਕਦੀ। ਅਦਾਲਤ ਨੇ 12 ਅਪਰੈਲ ਨੂੰ ਕੇਂਦਰੀ ਗ੍ਰਹਿ ਸਕੱਤਰ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਸੀ ਕਿ ਕੀ ਭਾਰਤ ਸਰਕਾਰ ਪੁਰਤਗਾਲ ਸਰਕਾਰ ਨੂੰ ਦਿੱਤੇ ਗਏ ਰਸਮੀ ਭਰੋਸੇ ਦੀ ਪਾਲਣਾ ਕਰਨ ਜਾ ਰਹੀ ਹੈ ਕਿ ਬਦਨਾਮ ਅਪਰਾਧੀ ਅਬੂ ਸਲੇਮ ਨੂੰ ਸੁਣਾਈ ਗਈ ਵੱਧ ਤੋਂ ਵੱਧ ਸਜ਼ਾ 25 ਸਾਲ ਤੋਂ ਵੱਧ ਨਹੀਂ ਹੋਵੇਗੀ। ਅਦਾਲਤ ਦੇ ਇਸ ਹੁਕਮ ਤੋਂ ਬਾਅਦ ਦਾਇਰ ਹਲਫ਼ਨਾਮੇ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਕਿਹਾ ਕਿ ਇਹ ਭਰੋਸਾ 10 ਨਵੰਬਰ 2030 ਨੂੰ 25 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਲਾਗੂ ਹੋਵੇਗਾ।



Most Read

2024-09-20 22:28:16