Breaking News >> News >> The Tribune


ਬਗ਼ੈਰ ਇਜਾਜ਼ਤ ਤੋਂ ਕੋਈ ਧਾਰਮਿਕ ਜਲੂਸ ਨਾ ਕੱਢਿਆ ਜਾਵੇ: ਯੋਗੀ


Link [2022-04-19 12:13:53]



ਲਖਨਊ, 19 ਅਪਰੈਲ

ਕੁਝ ਰਾਜਾਂ ਵਿੱਚ ਧਾਰਮਿਕ ਜਲੂਸਾਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਇਜਾਜ਼ਤ ਤੋਂ ਕੋਈ ਵੀ ਧਾਰਮਿਕ ਜਲੂਸ ਨਹੀਂ ਕੱਢਿਆ ਜਾਣਾ ਚਾਹੀਦਾ ਅਤੇ ਲਾਊਡਸਪੀਕਰਾਂ ਦੀ ਵਰਤੋਂ ਨਾਲ ਦੂਜਿਆਂ ਨੂੰ ਅਸੁਵਿਧਾ ਨਹੀਂ ਹੋਣੀ ਚਾਹੀਦੀ।

ਈਦ ਦਾ ਤਿਉਹਾਰ ਅਤੇ ਅਕਸ਼ੈ ਤ੍ਰਿਤੀਆ ਅਗਲੇ ਮਹੀਨੇ ਇਕੋ ਦਿਨ ਪੈਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਤਿਉਹਾਰ ਹੋਣ ਦੀ ਸੰਭਾਵਨਾ ਕਾਰਨ ਯੋਗੀ ਨੇ ਕਿਹਾ ਕਿ ਪੁਲੀਸ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।



Most Read

2024-09-20 22:36:12