Economy >> The Tribune


ਐੱਸਬੀਆਈ ਨੇ ਵਿਆਜ ਦਰ ਵਧਾਈ, ਕਰਜ਼ੇ ਹੋਣਗੇ ਮਹਿੰਗੇ


Link [2022-04-19 08:34:05]



ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ 'ਮਾਰਜਿਨਲ ਕੌਸਟ ਆਫ਼ ਲੈਂਡਿੰਗ ਰੇਟ' (ਐਮਸੀਐਲਆਰ) ਵਿਚ 10 ਬੇਸਿਸ ਅੰਕਾਂ (ਬੀਪੀਐੱਸ) ਦਾ ਵਾਧਾ ਕਰ ਦਿੱਤਾ ਹੈ। ਇਸ ਕਾਰਨ ਹੁਣ 15 ਅਪਰੈਲ ਤੋਂ ਦੇਸ਼ ਵਿਚ ਮਕਾਨ, ਆਟੋ, ਨਿੱਜੀ ਤੇ ਹੋਰ ਕਰਜ਼ੇ ਮਹਿੰਗੇ ਹੋ ਜਾਣਗੇ। ਇਸ ਨਾਲ ਗਾਹਕਾਂ ਦੀਆਂ ਕਿਸ਼ਤਾਂ (ਈਐਮਆਈ) ਵੀ ਵਧਣਗੀਆਂ। ਦੱਸਣਯੋਗ ਹੈ ਕਿ ਆਰਬੀਆਈ ਨੇ ਆਪਣੀ ਹਾਲ ਹੀ ਵਿਚ ਐਲਾਨੀ ਨੀਤੀ ਵਿਚ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ। ਪਰ ਵਿਆਜ ਦਰਾਂ ਵਿਚ ਵਾਧੇ ਦੀ ਚਰਚਾ ਜ਼ਰੂਰ ਹੋ ਰਹੀ ਸੀ। ਆਰਬੀਆਈ ਨੇ ਲੰਮੇ ਸਮੇਂ ਤੋਂ ਰੈਪੋ ਦਰਾਂ ਵਿਚ ਵੀ ਕੋਈ ਬਦਲਾਅ ਨਹੀਂ ਕੀਤਾ ਹੈ। ਹੋਰ ਸਰਕਾਰੀ ਤੇ ਪ੍ਰਾਈਵੇਟ ਬੈਂਕ ਵੀ ਹੁਣ ਐੱਸਬੀਆਈ ਦੇ ਫ਼ੈਸਲੇ ਮੁਤਾਬਕ ਕਦਮ ਚੁੱਕ ਸਕਦੇ ਹਨ। ਦੋ ਮਹੀਨੇ ਪਹਿਲਾਂ ਐੱਸਬੀਆਈ ਨੇ ਤਿੰਨ ਸਾਲ ਤੋਂ ਘੱਟ ਦੀ ਐਫਡੀ ਉਤੇ ਵਿਆਜ ਦਰਾਂ ਵਧਾ ਦਿੱਤੀਆਂ ਸਨ। ਆਰਬੀਆਈ ਦੀ ਅਗਲੀ ਸਮੀਖਿਆ ਮੀਟਿੰਗ ਹੁਣ ਜੂਨ ਵਿਚ ਹੋਵੇਗੀ ਜਿਸ ਵਿਚ ਵਿਆਜ ਦਰਾਂ ਹੋਰ ਵਧ ਸਕਦੀਆਂ ਹਨ। ਲਗਾਤਾਰ ਵੱਧ ਰਹੀ ਮਹਿੰਗਾਈ ਰਿਜ਼ਰਵ ਬੈਂਕ ਨੂੰ ਵਿਆਜ ਦਰਾਂ ਵਿਚ ਵਾਧੇ ਲਈ ਮਜਬੂਰ ਕਰ ਸਕਦੀ ਹੈ।



Most Read

2024-09-19 19:22:19