World >> The Tribune


ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਨਵੀਂ ਕੈਬਨਿਟ ਨੂੰ ਹਲਫ਼ ਦਿਵਾਉਣ ਤੋਂ ਨਾਂਹ


Link [2022-04-19 07:34:12]



ਇਸਲਾਮਾਬਾਦ, 18 ਅਪਰੈਲ

ਮੁੱਖ ਅੰਸ਼

ਸਹੁੰ ਚੁੱਕ ਸਮਾਗਮ ਮੁਲਤਵੀ ਸੈਨੇਟ ਚੇਅਰਮੈਨ ਸਾਦਿਕ ਸੰਜਰਾਣੀ ਅੱਜ ਜਾਂ ਫਿਰ ਭਲਕੇ ਦਿਵਾਉਣਗੇ ਹਲਫ਼

ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਨਵੀਂ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ਨੂੰ ਹਲਫ਼ ਦਿਵਾਉਣ ਦੇ ਅਮਲ ਤੋਂ ਅੱਜ ਖੁ਼ਦ ਨੂੰ ਲਾਂਭੇ ਕਰ ਲਿਆ। ਸੂਤਰਾਂ ਦੇ ਹਵਾਲੇ ਨਾਲ ਜਾਰੀ ਮੀਡੀਆ ਰਿਪੋਰਟ ਮੁਤਾਬਕ ਅਲਵੀ ਦੀ ਇਸ ਪੇਸ਼ਕਦਮੀ ਮਗਰੋਂ ਸਹੁੰ ਚੁੱਕ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ। ਜੀਓ ਨਿਊਜ਼ ਨੇ ਰਾਸ਼ਟਰਪਤੀ ਹਾਊਸ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਸੈਨੇਟ ਚੇਅਰਮੈਨ ਸਾਦਿਕ ਸੰਜਰਾਣੀ ਵੱਲੋਂ ਸੰਘੀ ਕੈਬਨਿਟ ਦੇ ਮੈਂਬਰਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਜਾ ਸਕਦਾ ਹੈ। ਰਾਸ਼ਟਰਪਤੀ ਅਲਵੀ ਦੀ ਪਿਛਲੇ ਹਫ਼ਤੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਸਿਹਤ ਨਾਸਾਜ਼ ਹੋਣ ਕਰਕੇ ਸੰਜਰਾਣੀ ਨੇ ਹੀ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਇਆ ਸੀ। ਸੰਘੀ ਕੈਬਨਿਟ ਨੇ ਅੱਜ ਰਾਤੀਂ ਸਾਢੇ ਅੱਠ ਵਜੇ ਹਲਫ਼ ਲੈਣਾ ਸੀ, ਪਰ ਜਦੋਂ ਪ੍ਰਧਾਨ ਮੰਤਰੀ ਦਫ਼ਤਰ ਨੇ ਰਾਸ਼ਟਰਪਤੀ ਦਫ਼ਤਰ ਨਾਲ ਰਾਬਤਾ ਕੀਤਾ ਤਾਂ ਅਲਵੀ ਨੇ ਹਲਫ ਦਿਵਾਉਣ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਪੀਪੀਪੀ ਦੇ ਆਗੂ ਖੁਰਸ਼ੀਦ ਸ਼ਾਹ ਨੇ ਕਿਹਾ ਕਿ ਕੈਬਨਿਟ ਵਿੱਚ ਪੀਐੈੱਮਐੱਲ-ਐੱਨ ਦੇ 14, ਪੀਪੀਪੀ ਦੇ 11 ਤੇ ਜਮਾਇਤ ਉਲੇਮਾ-ਏ-ਇਸਲਾਮ ਫ਼ਜ਼ਲ ਦੇ ਚਾਰ ਮੰਤਰੀ ਹੋਣਗੇ ਜਦੋਂਕਿ ਸੱਤ ਹੋਰ ਵਿਭਾਗ/ਮੰਤਰਾਲੇ ਹੋਰਨਾਂ ਭਾਈਵਾਲਾਂ ਨੂੰ ਦਿੱਤੇ ਜਾਣਗੇ। -ਪੀਟੀਆਈ

ਸਰਦਾਰ ਤਨਵੀਰ ਇਲਿਆਸ ਬਣੇ ਮਕਬੂਜ਼ਾ ਕਸ਼ਮੀਰ ਦੇ ਨਵੇਂ ਪ੍ਰਧਾਨ ਮੰਤਰੀ

ਇਸਲਾਮਾਬਾਦ: ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਖੇਤਰੀ ਪ੍ਰਧਾਨ ਸਰਦਾਰ ਤਨਵੀਰ ਇਲਿਆਸ ਮਕਬੂਜ਼ਾ ਕਸ਼ਮੀਰ ਦੇ ਨਵੇਂ 'ਪ੍ਰੀਮੀਅਰ' ਹੋਣਗੇ। ਵਿਰੋਧ ਧਿਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚੋਣਾਂ ਦਾ ਬਾਈਕਾਟ ਕੀਤਾ ਸੀ। ਇਲਿਆਸ ਸਰਦਾਰ ਅਬਦੁਲ ਕਯੂਮ ਨਿਆਜ਼ੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਸੱਤਾਧਾਰੀ ਪਾਰਟੀ ਵਿੱਚ ਉਨ੍ਹਾਂ ਖਿਲਾਫ਼ ਉੱਠੀ ਬਗ਼ਾਵਤ ਮਗਰੋਂ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਪੀਪੀਪੀ ਤੇ ਪੀਐੱਮਐੱਲ-ਐੱਨ ਨੇ ਸਾਂਝੇ ਤੌਰ 'ਤੇ ਚੌਧਰੀ ਯਾਸੀਨ ਨੂੰ ਇਲਿਆਸ ਖਿਲਾਫ ਮੈਦਾਨ 'ਚ ਉਤਾਰਿਆ ਸੀ, ਪਰ ਵਿਰੋਧੀ ਧਿਰ ਨੇ ਚੋਣ ਦੌਰਾਨ ਇਜਲਾਸ ਦਾ ਬਾਈਕਾਟ ਕੀਤਾ, ਜਿਸ ਕਰਕੇ ਇਲਿਆਸ ਖਿਲਾਫ਼ ਮੈਦਾਨ 'ਚ ਕੋਈ ਉਮੀਦਵਾਰ ਨਹੀਂ ਬਚਿਆ। 'ਡਾਅਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਪੀਟੀਆਈ ਆਗੂ ਦੇ ਹੱਕ ਵਿੱਚ 33 ਵੋਟਾਂ ਪਈਆਂ। -ਪੀਟੀਆਈ



Most Read

2024-09-20 09:41:18