World >> The Tribune


ਸ੍ਰੀਲੰਕਾ: ਰਾਜਪਕਸੇ ਵੱਲੋਂ ਨਵੀਂ ਕੈਬਨਿਟ ਦਾ ਗਠਨ


Link [2022-04-19 07:34:12]



ਕੋਲੰਬੋ, 18 ਅਪਰੈਲ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਅੱਜ 17 ਮੰਤਰੀਆਂ ਦੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਭਰਾ ਮਹਿੰਦਾ ਰਾਜਪਕਸੇ ਤੋਂ ਇਲਾਵਾ ਉਨ੍ਹਾਂ ਦਾ ਹੋਰ ਕੋਈ ਨੇੜਲਾ ਰਿਸ਼ਤੇਦਾਰ ਸ਼ਾਮਲ ਨਹੀਂ ਹੈ। ਰਾਸ਼ਟਰਪਤੀ ਨੇ ਦੇਸ਼ ਵਿੱਚ ਆਰਥਿਕ ਸੰਕਟ ਦੇ ਚੱਲਦਿਆਂ ਆਪਣੇ ਅਸਤੀਫ਼ੇ ਦੀ ਵਧ ਰਹੀ ਮੰਗ ਦੌਰਾਨ ਨਵੀਂ ਕੈਬਨਿਟ ਦੇ ਗਠਨ ਨੂੰ 'ਪ੍ਰਬੰਧਕੀ ਤਬਦੀਲੀ' ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਸ੍ਰੀਲੰਕਾ 1948 ਵਿੱਚ ਬਰਤਾਨੀਆ ਤੋਂ ਆਜ਼ਾਦੀ ਮਿਲਣ ਮਗਰੋਂ ਹੁਣ ਤੱਕ ਦੇ ਸਭ ਤੋਂ ਮਾੜੇ ਆਰਥਿਕ ਹਾਲਾਤ ਵਿੱਚੋਂ ਲੰਘ ਰਿਹਾ ਹੈ। ਦੇਸ਼ ਵਿੱਚ ਚੱਲ ਰਹੇ ਗੰਭੀਰ ਵਿੱਤੀ ਸੰਕਟ ਦੌਰਾਨ ਇਸ ਮਹੀਨੇ ਦੀ ਸ਼ੁੁਰੂਆਤ ਵਿੱਚ ਦੇਸ਼ ਭਰ 'ਤੇ ਹਜ਼ਾਰਾਂ ਲੋਕ ਐਮਰਜੈਂਸੀ ਅਤੇ ਕਰਫਿਊ ਤੋੜਦਿਆਂ ਸੜਕਾਂ 'ਤੇ ਉੱਤਰ ਆਏ ਸਨ, ਜਿਸ ਮਗਰੋਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੂੰ ਛੱਡ ਕੇ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਮਗਰੋਂ ਰਾਸ਼ਟਰਪਤੀ ਨੂੰ ਵਿਰੋਧੀ ਮੈਂਬਰਾਂ ਨੂੰ ਨਾਲ ਲੈ ਕੇ ਸਾਂਝੀ ਕੈਬਨਿਟ ਦੇ ਗਠਨ ਲਈ ਰਸਤਾ ਸਾਫ਼ ਕਰਨ ਲਈ ਮਜਬੂਰ ਹੋਣ ਪਿਆ ਸੀ। ਹਾਲਾਂਕਿ ਵਿਰੋਧੀ ਧਿਰ ਨੇ ਪੇਸ਼ਕਸ਼ ਠੁਕਰਾ ਦਿੱਤੀ ਸੀ।

ਮਹਿੰਦਾ ਰਾਜਪਕਸੇ (72) ਨੇ ਅੱਜ 17 ਮੈਂਬਰੀ ਮੰਤਰੀ ਮੰਡਲ ਨਾਲ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਤਿੰਨ ਮੰਤਰੀਆਂ ਨੂੰ ਨਿਯੁਕਤ ਕੀਤਾ ਗਿਆ ਸੀ। ਨਵੀਂ ਕੈਬਨਿਟ ਵਿੱਚ ਪਰਿਵਾਰ ਦੇ ਪੁਰਾਣੇ ਮੈਂਬਰਾਂ ਚਾਮਲ ਰਾਜਪਕਸੇ ਅਤੇ ਮਹਿੰਦਾ ਰਾਜਪਕਸੇ ਦੇ ਬੇਟੇ ਨਾਮਲ ਰਾਜਪਕਸੇ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਇਹ ਦੋਵੇਂ ਪਹਿਲਾਂ ਕੈਬਨਿਟ ਮੰਤਰੀ ਸਨ ਅਤੇ ਰਾਜਪਕਸੇ ਦੇ ਭਤੀਜੇ ਸ਼ਾਸ਼ੇਂਦਰ ਰਾਜ ਮੰਤਰੀ ਸਨ। ਇਸੇ ਦੌਰਾਨ ਨਵੇਂ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਜਪਕਸੇ ਨੇ ਨਿਪੁੰਨ ਤੇ ਸਾਫ਼-ਸੁਥਰੀ ਸਰਕਾਰ ਲਈ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। -ਪੀਟੀਆਈ



Most Read

2024-09-20 09:46:43