Breaking News >> News >> The Tribune


ਤੋਮਰ ਵੱਲੋਂ ਖੇਤੀ ਸੈਕਟਰ ਲਈ ਦੋ ਨਵੇਂ ਪੋਰਟਲ ਲਾਂਚ


Link [2022-04-19 03:53:56]



ਨਵੀਂ ਦਿੱਲੀ, 18 ਅਪਰੈਲ

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕੀਟਨਾਸ਼ਕਾਂ ਦੀ ਰਜਿਸਟਰੇਸ਼ਨ ਸਣੇ ਦੋ ਨਵੇਂ ਪੋਰਟਲਾਂ ਦੀ ਸ਼ੁਰੂਆਤ ਕੀਤੀ। ਦੂਜਾ ਪੋਰਟਲ ਖੇਤੀ ਉਤਪਾਦਾਂ ਤੇ ਬੂਟਿਆਂ ਦੀ ਆਮਦ ਤੇ ਬਰਾਮਦ ਨਾਲ ਸਬੰਧਤ ਦਸਤਾਵੇਜ਼ਾਂ ਬਾਰੇ ਹੈ। ਇਥੇ ਪੂਸਾ ਕੰਪਲੈਕਸ ਵਿੱਚ ਹੋਏ ਸਮਾਗਮ ਦੌਰਾਨ ਮੰਤਰੀ ਨੇ ਦੋ ਪੋਰਟਲ ਕਰੋਪ (ਕੀਟਨਾਸ਼ਕਾਂ ਦੀ ਵਿਆਪਕ ਰਜਿਸਟ੍ਰੇਸ਼ਨ) ਤੇ ਪੀਕਿਊਐੱਮਐੱਸ (ਪਲਾਂਟ ਕੁਆਰੰਟਾਈਨ ਮੈਨੇਜਮੈਂਟ ਸਿਸਟਮ) ਲਾਂਚ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਤੋਮਰ ਨੇ ਕਿਹਾ ਕਿ ਦੋ ਨਵੇਂ ਪੋਰਟਲ ਪੂਰੇ ਪ੍ਰਬੰਧ ਨੂੰ ਪਾਰਦਰਸ਼ੀ ਬਣਾਉਣ ਲਈ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋੜ ਪੈਣ 'ਤੇ ਸਿਸਟਮ ਵਿੱਚ ਸੁਧਾਰ ਕਰਨ ਲਈ ਵਚਨਬੱਧ ਹੈ। ਸ੍ਰੀ ਤੋਮਰ ਨੇ ਖੇਤੀ ਸੈਕਟਰ ਨੂੰ ਮਜ਼ਬੂਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। -ਪੀਟੀਆਈ



Most Read

2024-09-20 22:21:04