Breaking News >> News >> The Tribune


ਮਸਜਿਦਾਂ ਤੋਂ ਲਾਊਡਸਪੀਕਰ ਨਾ ਹਟਾਏ ਤਾਂ ‘ਹਨੂੰਮਾਨ ਚਾਲੀਸਾ’ ਪੜ੍ਹਾਂਗੇ: ਰਾਜ ਠਾਕਰੇ


Link [2022-04-18 08:34:05]



ਪੁਣੇ, 17 ਅਪਰੈਲ

ਹਿੰਦੂਤਵ ਲਈ ਆਵਾਜ਼ ਬੁਲੰਦ ਕਰਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਪ੍ਰਧਾਨ ਰਾਜ ਠਾਕਰੇ ਨੇ ਅੱਜ ਕਿਹਾ ਕਿ ਉਹ ਭਗਵਾਨ ਰਾਮ ਦੇ ਦਰਸ਼ਨਾਂ ਲਈ 5 ਜੂਨ ਨੂੰ ਅਯੁੱਧਿਆ ਜਾਣਗੇ। ਉਨ੍ਹਾਂ ਕਿਹਾ, ''ਮਸਜਿਦਾਂ ਤੋਂ ਲਾਊਡਸਪੀਕਰਾਂ ਨੂੰ 3 ਮਈ ਤੱਕ ਹਟਾ ਦਿੱਤਾ ਜਾਵੇ ਨਹੀਂ ਤਾਂ ਐੱਮਐੱਨਐੱਸ ਵਾਲੰਟੀਅਰ ਮਸਜਿਦਾਂ ਦੇ ਬਾਹਰ ਲਾਊਡਸਪੀਕਰ ਲਗਾ ਕੇ ਭਗਵਾਨ ਹਨੂੰਮਾਨ ਦਾ ਗੁਣਗਾਨ ਕਰਦਿਆਂ 'ਹਨੂੰਮਾਨ ਚਾਲੀਸਾ' ਪੜ੍ਹਨਗੇ।'' ਉਨ੍ਹਾਂ ਕਿਹਾ ਕਿ ਲਾਊਡਸਪੀਕਰ ਰਾਹੀਂ 'ਅਜ਼ਾਨ' ਦਾ ਸੱਦਾ ਦੇਣਾ ਧਾਰਮਿਕ ਨਾਲੋਂ ਸਮਾਜਿਕ ਮੁੱਦਾ ਵੱਧ ਹੈ। ਰਾਜ ਠਾਕਰੇ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸਮਾਜ ਦੀ ਸ਼ਾਂਤੀ ਭੰਗ ਹੋਵੇ। ਉਨ੍ਹਾਂ ਕਿਹਾ, ''ਪਰ ਜੇ ਲਾਊਡਸਪੀਕਰ ਦੀ ਵਰਤੋਂ ਜਾਰੀ ਰਹੀ ਤਾਂ ਉਨ੍ਹਾਂ (ਮੁਸਲਮਾਨਾਂ) ਨੂੰ ਵੀ ਲਾਊਡਸਪੀਕਰਾਂ 'ਤੇ ਸਾਡੇ ਸਲੋਕ ਸੁਣਨੇ ਪੈਣਗੇ।'' ਪੁਣੇ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਮਐੱਨਐੱਸ ਪ੍ਰਧਾਨ ਨੇ ਕਿਹਾ, ''ਪਹਿਲੀ ਮਈ ਨੂੰ ਮੈਂ ਸ਼ੰਭਾਜੀਨਗਰ (ਔਰੰਗਾਬਾਦ) ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਾਂਗਾ। ਪੰਜ ਜੂਨ ਨੂੰ ਦਰਸ਼ਨਾਂ ਲਈ ਐੱਮਐੱਨਐੱਸ ਵਾਲੰਟੀਅਰਾਂ ਨਾਲ ਅਯੁੱਧਿਆ ਜਾਵਾਂਗਾ।'' -ਪੀਟੀਆਈ



Most Read

2024-09-20 22:31:57