Breaking News >> News >> The Tribune


ਜੰਮੂ ਕਸ਼ਮੀਰ ਨੂੰ ਮਾਡਲ ਸੂਬਾ ਬਣਾਏਗੀ ‘ਅਪਨੀ ਪਾਰਟੀ’: ਬੁਖਾਰੀ


Link [2022-04-18 08:34:05]



ਜੰਮੂ, 17 ਅਪਰੈਲ

'ਅਪਨੀ ਪਾਰਟੀ' ਦੇ ਪ੍ਰਧਾਨ ਅਲਤਾਫ਼ ਬੁਖਾਰੀ ਨੇ ਅੱਜ ਸਮਾਜ ਵਿਚ ਵੰਡ ਪਾਉਣ ਵਾਲੇ ਤੱਤਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਨੂੰ ਇਸ ਦੇ ਸਭਿਆਚਾਰ, ਵਿਕਾਸ ਤੇ ਫ਼ਿਰਕੂ ਸਦਭਾਵ ਦੇ ਪੱਖਾਂ ਤੋਂ ਮਾਡਲ ਸੂਬਾ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਜਿਵੇਂ ਭਾਜਪਾ, ਕਾਂਗਰਸ, ਐੱਨਸੀ ਤੇ ਪੀਡੀਪੀ ਨੇ ਹਮੇਸ਼ਾ ਲੋਕਾਂ ਤੋਂ ਵੋਟਾਂ ਲੈਣ ਲਈ ਵੰਡਪਾਊ ਸਿਆਸਤ ਕੀਤੀ ਹੈ। ਬੁਖਾਰੀ ਨੇ ਕਿਹਾ ਕਿ ਫ਼ਿਰਕੂ ਤੇ ਖੇਤਰੀ ਪਹੁੰਚ ਨਾਲ ਸਿਆਸਤ ਖੇਡਣੀ ਜੰਮੂ ਕਸ਼ਮੀਰ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ।

ਪਾਰਟੀ ਪ੍ਰਧਾਨ ਨੇ ਕਿਹਾ ਉਹ ਸਾਰੇ ਖੇਤਰਾਂ ਦੇ ਏਕੇ ਤੇ ਬਰਾਬਰ ਵਿਕਾਸ ਵਿਚ ਯਕੀਨ ਕਰਦੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਪੱਛੜੇ ਖੇਤਰਾਂ ਦੇ ਨਾਲ-ਨਾਲ ਬਾਕੀ ਥਾਵਾਂ ਦਾ ਵੀ ਵਿਕਾਸ ਕੀਤਾ ਜਾਵੇਗਾ। ਜੰਮੂ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਬੁਖਾਰੀ ਨੇ ਦੋਸ਼ ਲਾਇਆ ਕਿ ਰਵਾਇਤੀ ਪਾਰਟੀਆਂ ਨੇ ਵੰਡਪਾਊ ਏਜੰਡਾ ਹੀ ਅੱਗੇ ਰੱਖਿਆ। ਇਸ ਕਾਰਨ ਜੰਮੂ ਕਸ਼ਮੀਰ ਵਿਚ ਸ਼ਾਂਤੀ ਕਾਇਮ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੇ ਵਿਰੋਧੀ ਤੱਤਾਂ ਨੂੰ ਸਿਰ ਨਹੀਂ ਚੁੱਕਣ ਦੇਣਗੇ। ਬੁਖਾਰੀ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਲੋਕਾਂ ਵਿਚ ਬੇਲੋੜੀ ਵੰਡ ਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਵੰਡ ਨਹੀਂ ਪਏਗੀ ਕਿਉਂਕਿ ਦੋਵਾਂ ਖਿੱਤਿਆਂ ਦੇ ਲੋਕਾਂ ਦੀਆਂ ਮੰਗਾਂ ਸਾਂਝੀਆਂ ਹਨ। ਉਹ ਰਾਜ ਦਾ ਦਰਜਾ ਬਹਾਲ ਕਰਨ, ਚੋਣਾਂ ਕਰਾਉਣ ਤੇ ਜ਼ਮੀਨ ਦੇ ਹੱਕਾਂ ਦੀ ਮੰਗ ਕਰ ਰਹੇ ਹਨ। -ਪੀਟੀਆਈ



Most Read

2024-09-20 22:22:02