Breaking News >> News >> The Tribune


ਲੋਕ ਸਭਾ ਚੋਣਾਂ ’ਚ ਪਾਸਾ ਪਲਟਣ ਵਾਲੀ ਸਾਬਿਤ ਹੋਵੇਗੀ ਮਮਤਾ: ਸ਼ਤਰੂਘਨ


Link [2022-04-18 08:34:05]



ਲਖਨਊ, 17 ਅਪਰੈਲ

ਆਸਨਸੋਲ ਲੋਕ ਸਭਾ ਹਲਕੇ ਤੋਂ ਟੀਐਮਸੀ ਦੀ ਟਿਕਟ 'ਤੇ ਵੱਡੀ ਜਿੱਤ ਦਰਜ ਕਰਨ ਵਾਲੇ ਸ਼ਤਰੂਘਨ ਸਿਨਹਾ ਨੇ ਅੱਜ ਕਿਹਾ ਕਿ ਪਾਰਟੀ ਦੀ 'ਸਟ੍ਰੀਟ ਫਾਈਟਰ' ਮਮਤਾ ਬੈਨਰਜੀ 2024 ਦੀਆਂ ਲੋਕ ਸਭਾ ਚੋਣਾਂ ਵਿਚ 'ਪਾਸਾ ਪਲਟਣ' ਵਾਲੀ ਸਾਬਿਤ ਹੋਵੇਗੀ। ਇਕ ਇੰਟਰਵਿਊ ਵਿਚ ਸਿਨਹਾ ਨੇ ਆਪਣੀ ਜਿੱਤ ਦਾ ਸਿਹਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਨੂੰ ਦਿੱਤਾ। ਆਸਨਸੋਲ ਤੋਂ ਟੀਐਮਸੀ ਨੇ ਪਹਿਲੀ ਵਾਰ ਜਿੱਤ ਦਰਜ ਕੀਤੀ ਹੈ। 'ਸ਼ਾਟਗੰਨ ਸਿਨਹਾ' ਵਜੋਂ ਜਾਣੇ ਜਾਂਦੇ ਤੇ ਅਦਾਕਾਰੀ ਤੋਂ ਸਿਆਸਤ ਵਿਚ ਆਏ ਸ਼ਤਰੂਘਨ ਨੇ ਕਿਹਾ ਉਨ੍ਹਾਂ ਨੂੰ ਹੁਣ 'ਸਹੀ ਰਾਹ' ਮਿਲ ਗਿਆ ਹੈ। ਸ਼ਤਰੂਘਨ ਨੇ ਕਿਹਾ ਕਿ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਤੋਂ ਬਾਅਦ ਬੈਨਰਜੀ ਪੂਰੇ ਭਾਰਤ ਵਿਚ ਹਰਮਨਪਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਸਨਸੋਲ ਦੀ ਜਿੱਤ ਬੈਨਰਜੀ ਦੀ ਯੋਗ ਅਗਵਾਈ, ਟੀਐਮਸੀ ਆਗੂਆਂ ਤੇ ਵਰਕਰਾਂ ਦੀ ਮਿਹਨਤ ਕਾਰਨ ਹੀ ਸੰਭਵ ਹੋ ਸਕੀ ਹੈ। ਇਸ ਨੂੰ ਬੈਨਰਜੀ ਦੇ 'ਖੇਲਾ ਹੋਬੇ' ਨਾਅਰੇ ਦੇ ਵਿਸਤਾਰ ਵਜੋਂ ਵੀ ਲਿਆ ਜਾ ਸਕਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਸਿਨਹਾ ਵੱਲੋਂ ਟੀਐਮਸੀ ਲਈ ਅਹਿਮ ਭੂਮਿਕਾ ਨਿਭਾਏ ਜਾਣ ਦੀ ਸੰਭਾਵਨਾ ਹੈ। ਸਿਨਹਾ ਨੇ ਕਿਹਾ ਕਿ ਉਹ ਬੈਨਰਜੀ ਦਾ ਸੁਨੇਹਾ ਪੂਰੇ ਦੇਸ਼ ਵਿਚ ਪਹੁੰਚਾਉਣਗੇ। -ਪੀਟੀਆਈ



Most Read

2024-09-21 00:45:41