Breaking News >> News >> The Tribune


ਕੁਦਰਤੀ ਗੈਸ ਦੀ ਨਵੀਂ ਘਰੇਲੂ ਅਲਾਟਮੈਂਟ ਲਈ ਮੰਤਰਾਲੇ ਨੂੰ ਅੰਕੜਿਆਂ ਦੀ ਉਡੀਕ


Link [2022-04-18 08:34:05]



ਨਵੀਂ ਦਿੱਲੀ, 17 ਅਪਰੈਲ

ਤੇਲ ਮੰਤਰਾਲਾ ਸ਼ਹਿਰੀ ਗੈਸ ਸੈਕਟਰ ਨੂੰ ਘਰੇਲੂ ਸਰੋਤਾਂ ਵਿਚੋਂ ਕੁਦਰਤੀ ਗੈਸ ਦੀ ਫ਼ਿਲਹਾਲ ਕੋਈ ਨਵੀਂ ਅਲਾਟਮੈਂਟ ਨਹੀਂ ਕਰ ਰਿਹਾ ਹੈ ਤੇ ਇਸ ਕਾਰਨ ਸੀਐਨਜੀ ਤੇ ਖਾਣਾ ਪਕਾਉਣ ਵਾਲੀ ਪਾਈਪ ਰਾਹੀਂ ਮਿਲਦੀ ਗੈਸ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਪਰ ਮੰਤਰਾਲੇ ਨੇ ਜ਼ੋਰ ਦੇ ਕਿਹਾ ਕਿ ਕੋਈ ਰੋਕ ਨਹੀਂ ਲਾਈ ਗਈ ਹੈ ਪਰ ਜੇਕਰ ਇਸ ਸੈਕਟਰ ਨੂੰ ਹੋਰ ਗੈਸ ਦਿੱਤੀ ਗਈ ਤਾਂ ਬਿਜਲੀ ਤੇ ਖਾਦ ਖੇਤਰ ਲਈ ਸਪਲਾਈ ਘਟ ਜਾਵੇਗੀ। ਕੇਂਦਰੀ ਕੈਬਨਿਟ ਨੇ ਸ਼ਹਿਰੀ ਗੈਸ ਵੰਡ ਖੇਤਰ (ਸੀਜੀਡੀ) ਨੂੰ 'ਨੋ ਕੱਟ' ਨੀਤੀ ਤਹਿਤ 100 ਪ੍ਰਤੀਸ਼ਤ ਗੈਸ ਸਪਲਾਈ ਦੇਣ ਦਾ ਫ਼ੈਸਲਾ ਲਿਆ ਸੀ, ਪਰ ਇਸ ਦੇ ਬਾਵਜੂਦ ਮੌਜੂਦਾ ਸਪਲਾਈ ਮਾਰਚ 2021 ਦੇ ਮੰਗ ਪੱਧਰ ਉਤੇ ਹੈ। ਇਸ ਕਾਰਨ ਸ਼ਹਿਰੀ ਗੈਸ ਅਪਰੇਟਰਾਂ ਨੂੰ ਕਮੀ ਪੂਰਨ ਲਈ ਉੱਚੀਆਂ ਕੀਮਤਾਂ ਉਤੇ ਐਲਐਨਜੀ ਬਾਹਰੋਂ ਮੰਗਵਾਉਣੀ ਪੈ ਰਹੀ ਹੈ। ਇਸ ਲਈ ਕੀਮਤਾਂ ਉੱਚੇ ਪੱਧਰ ਉਤੇ ਹਨ। ਇਸ ਮੁੱਦੇ ਉਤੇ ਟਿੱਪਣੀ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਉਹ ਸੀਜੀਡੀ ਇਕਾਈਆਂ ਤੋਂ ਅਪਡੇਟ ਹੋਇਆ ਡੇਟਾ ਆਉਣ ਦੀ ਉਡੀਕ ਕਰ ਰਹੇ ਹਨ ਜੋ ਕਿ ਅਕਤੂਬਰ 2021 ਤੋਂ ਮਾਰਚ 2022 ਤੱਕ ਹੈ। ਇਸ ਤੋਂ ਬਾਅਦ ਹੀ ਅਪਰੈਲ 2022 ਲਈ ਅਲਾਟਮੈਂਟ ਹੋਵੇਗੀ। -ਪੀਟੀਆਈ



Most Read

2024-09-21 00:32:08