Breaking News >> News >> The Tribune


‘ਚੀਨ ਨੇ ਪੂਰਬੀ ਲੱਦਾਖ ਵਿਚ ਸਰਹੱਦ ਨੇੜੇ ਤਿੰਨ ਮੋਬਾਈਲ ਟਾਵਰ ਲਾਏ’


Link [2022-04-18 08:34:05]



ਨਵੀਂ ਦਿੱਲੀ, 17 ਅਪਰੈਲ

ਲੱਦਾਖ ਵਿਚ ਇਕ ਸਥਾਨਕ ਕੌਂਸਲਰ ਕੋਨਚੋਕ ਸਟੈਂਜ਼ਿਨ ਨੇ ਕਿਹਾ ਹੈ ਕਿ ਚੀਨ ਨੇ ਹੌਟ ਸਪਰਿੰਗਜ਼ ਖੇਤਰ ਵਿਚ ਤਿੰਨ ਮੋਬਾਈਲ ਟਾਵਰ ਲਾ ਲਏ ਹਨ। ਇਕ ਟਵੀਟ ਵਿਚ ਉਨ੍ਹਾਂ ਕਿਹਾ ਕਿ ਪੈਂਗੌਂਗ ਝੀਲ 'ਤੇ ਪੁਲ ਦੀ ਉਸਾਰੀ ਤੋਂ ਬਾਅਦ ਹੁਣ ਚੀਨ ਨੇ ਭਾਰਤੀ ਖੇਤਰ ਦੇ ਬਿਲਕੁਲ ਲਾਗੇ ਮੋਬਾਈਲ ਟਾਵਰ ਲਾ ਲਏ ਹਨ, ਕੀ ਇਹ ਚਿੰਤਾ ਦੀ ਗੱਲ ਨਹੀਂ ਹੈ? ਭਾਰਤੀ ਕੌਂਸਲਰ ਨੇ ਕਿਹਾ ਕਿ ਸਾਡੇ ਸਰਹੱਦ ਨੇੜਲੇ ਪਿੰਡਾਂ ਵਿਚ 4ਜੀ ਸਹੂਲਤ ਤੱਕ ਨਹੀਂ ਹੈ। ਉਨ੍ਹਾਂ ਦੇ ਆਪਣੇ ਖੇਤਰ ਦੇ 11 ਪਿੰਡਾਂ ਵਿਚ ਇਹ ਸਹੂਲਤ ਨਹੀਂ ਹੈ। ਸਟੈਂਜ਼ਿਨ ਚੁਸ਼ੁਲ ਇਲਾਕੇ ਦੇ ਕੌਂਸਲਰ ਹਨ। ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ਭਾਰਤ ਨੇ ਚੀਨ ਵੱਲੋਂ ਪੁਲ ਉਸਾਰਨ ਦਾ ਵਿਰੋਧ ਕੀਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਹ ਪੁਲ ਜਿੱਥੇ ਬਣਾਇਆ ਗਿਆ ਹੈ, ਉਹ ਇਲਾਕਾ ਚੀਨ ਨੇ ਪਿਛਲੇ 60 ਸਾਲਾਂ ਤੋਂ ਗੈਰਕਾਨੂੰਨੀ ਢੰਗ ਨਾਲ ਦੱਬਿਆ ਹੋਇਆ ਹੈ। -ਆਈਏਐਨਐੱਸ



Most Read

2024-09-21 00:39:37