Breaking News >> News >> The Tribune


ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਵੱਲੋਂ ਸੈਟੇਲਾਈਟ ਫੋਨ ਵਰਤਣ ਦੇ ਸੰਕੇਤ ਮਿਲੇ


Link [2022-04-18 08:34:05]



ਸ੍ਰੀਨਗਰ, 17 ਅਪਰੈਲ

ਅਤਿਵਾਦ ਗ੍ਰਸਤ ਕਸ਼ਮੀਰ ਵਾਦੀ ਵਿਚ ਸੁਰੱਖਿਆ ਬਲਾਂ ਨੂੰ ਕੁਝ ਇਰੀਡਿਅਮ ਸੈਟੇਲਾਈਟ ਫੋਨ ਤੇ ਵਾਈ-ਫਾਈ ਨਾਲ ਚੱਲਣ ਵਾਲੇ ਥਰਮਲ ਇਮੇਜਰੀ ਉਪਕਰਨ ਅਤਿਵਾਦੀਆਂ ਵੱਲੋਂ ਵਰਤੇ ਜਾਣ ਦੇ ਸੰਕੇਤ ਮਿਲੇ ਹਨ। ਇਨ੍ਹਾਂ ਦੀ ਵਰਤੋਂ ਦਹਿਸ਼ਤਗਰਦ ਰਾਤ ਵੇਲੇ ਸੁਰੱਖਿਆ ਘੇਰਿਆਂ ਤੋਂ ਬਚਣ ਲਈ ਕਰਦੇ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਕਰਨ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਅਗਵਾਈ ਵਾਲੇ ਸੁਰੱਖਿਆ ਬਲਾਂ ਵੱਲੋਂ ਵੀ ਵਰਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟੇਲਾਈਟ ਫੋਨਾਂ ਦੇ ਸੰਕੇਤ ਸਾਈਬਰ ਸਪੇਸ ਵਿਚ ਫਰਵਰੀ ਤੋਂ ਮਿਲ ਰਹੇ ਹਨ। ਇਨ੍ਹਾਂ ਨੂੰ ਉੱਤਰੀ ਤੇ ਦੱਖਣੀ ਕਸ਼ਮੀਰ ਵਿਚ ਵਰਤਣ ਦੇ ਸੰਕੇਤ ਮਿਲੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਫੋਨ ਅਫ਼ਗਾਨਿਸਤਾਨ ਛੱਡਣ ਵੇਲੇ ਜਾਂ ਤਾਂ ਬਲਾਂ ਨੇ ਪਿੱਛੇ ਛੱਡ ਦਿੱਤੇ ਹੋਣਗੇ ਜਾਂ ਫਿਰ ਤਾਲਿਬਾਨ/ਅਤਿਵਾਦੀਆਂ ਨੇ ਖੋਹੇ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਫੋਨਾਂ ਦੀ ਗਤੀਵਿਧੀ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ ਤੇ ਇਨ੍ਹਾਂ ਨੂੰ ਵਰਤਣ ਵਾਲੇ ਵੀ ਜਲਦੀ ਫੜ ਲਏ ਜਾਣਗੇ। 'ਐੱਨਟੀਆਰਓ' ਅਤੇ ਰੱਖਿਆ ਇਟੈਲੀਜੈਂਸ ਵਰਗੀਆਂ ਏਜੰਸੀਆਂ ਨੂੰ ਨਿਗਰਾਨੀ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦੱਸਣਯੋਗ ਹੈ ਕਿ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਸਰਕਾਰ ਨੇ ਇਰੀਡਿਅਮ ਸੈਟੇਲਾਈਟ ਫੋਨਾਂ ਉਤੇ ਪਾਬੰਦੀ ਲਾ ਦਿੱਤੀ ਸੀ। ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਇਸ ਕਾਰਨ ਵਾਦੀ 'ਚ ਅਤਿਵਾਦ ਕਾਬੂ ਹੇਠ ਹੈ। ਉਂਜ ਦਹਿਸ਼ਤਗਰਦੀ ਦੀਆਂ ਮਾਮੂਲੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। -ਪੀਟੀਆਈ



Most Read

2024-09-20 22:25:06