World >> The Tribune


ਸ਼ਾਹਬਾਜ਼ ਸ਼ਰੀਫ਼ ਵੱਲੋਂ ਭਾਰਤ ਨਾਲ ‘ਅਰਥਪੂਰਨ’ ਸੰਵਾਦ ਦੀ ਵਕਾਲਤ


Link [2022-04-18 06:13:58]



ਨਵੀਂ ਦਿੱਲੀ, 17 ਅਪਰੈਲ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਵਾਂ ਮੁਲਕਾਂ ਦਰਮਿਆਨ 'ਅਰਥਪੂਰਨ' ਸੰਵਾਦ ਰਚਾਉਣ ਲਈ ਜ਼ੋਰ ਪਾਇਆ ਹੈ। ਸ੍ਰੀ ਮੋਦੀ ਨੇ ਪਾਕਿਸਤਾਨੀ ਆਗੂ ਨੂੰ ਮੁਲਕ ਦਾ ਵਜ਼ੀਰੇ ਆਜ਼ਮ ਬਣਨ 'ਤੇ ਪੱਤਰ ਲਿਖ ਕੇ ਵਧਾਈ ਦਿੱਤੀ ਸੀ। ਸੂਤਰਾਂ ਮੁਤਾਬਕ ਸ਼ਰੀਫ਼ ਨੇ ਉਪਰੋਕਤ ਪੱਤਰ ਦੇ ਜਵਾਬ ਵਿੱਚ ਸ਼ਨਿੱਚਰਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਨੂੰ ਪੱਤਰ ਲਿਖਿਆ ਸੀ। ਸ੍ਰੀ ਮੋਦੀ ਨੇ ਕੁਝ ਦਿਨ ਪਹਿਲਾਂ ਲਿਖੇ ਪੱਤਰ ਵਿੱਚ ਪਾਕਿਸਤਾਨ ਨਾਲ ਉਸਾਰੂ ਸਬੰਧਾਂ ਦੀ ਖਾਹਿਸ਼ ਜ਼ਾਹਿਰ ਕੀਤੀ ਸੀ। ਸ਼ਾਹਬਾਜ਼ ਸ਼ਰੀਫ਼ ਦੀ 11 ਅਪਰੈਲ ਨੂੰ ਮੁਲਕ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਚੋਣ ਹੋਈ ਸੀ। -ਪੀਟੀਆਈ



Most Read

2024-09-20 11:43:43