World >> The Tribune


ਸ੍ਰੀਲੰਕਾ ਦੀ ਸੈਨਾ ਵੱਲੋਂ ਰੋਸ ਮੁਜ਼ਾਹਰਿਆਂ ’ਚ ਦਖਲ ਦੇਣ ਤੋਂ ਇਨਕਾਰ


Link [2022-04-18 06:13:58]



ਕੋਲੰਬੋ, 16 ਅਪਰੈਲ

ਸ੍ਰੀਲੰਕਾ ਦੀ ਸੈਨਾ ਨੇ ਅੱਜ ਕਿਹਾ ਕਿ ਉਹ ਸੰਵਿਧਾਨ ਦੀ ਰਾਖੀ ਕਰੇਗੀ ਅਤੇ ਦੇਸ਼ 'ਚ ਆਰਥਿਕ ਸੰਕਟ ਵਿਚਾਲੇ ਸਰਕਾਰ ਖ਼ਿਲਾਫ਼ ਚੱਲ ਰਹੇ ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ 'ਚ ਦਖਲ ਨਹੀਂ ਦੇਵੇਗੀ। ਸੋਸ਼ਲ ਮੀਡੀਆ 'ਤੇ ਖਦਸ਼ੇ ਜਤਾਏ ਗਏ ਹਨ ਕਿ ਰਾਸ਼ਟਰਪਤੀ ਸਕੱਤਰੇਤ ਕੋਲ ਹਫ਼ਤੇ ਭਰ ਤੋਂ ਜਾਰੀ ਰੋਸ ਮੁਜ਼ਾਹਰਿਆਂ ਨੂੰ ਦਬਾਉਣ ਲਈ ਸਰਕਾਰ ਫੌਜ ਦੀ ਵਰਤੋਂ ਕਰ ਸਕਦੀ ਹੈ।

ਇਸੇ ਵਿਚਾਲੇ ਸ੍ਰੀਲੰਕਾ ਦੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਉਹ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਨੂੰ ਦਬਾਉਣ ਲਈ ਹਿੰਸਾ ਦਾ ਸਹਾਰਾ ਨਹੀਂ ਲਵੇਗੀ। ਬਿਆਨ 'ਚ ਕਿਹਾ ਗਿਆ ਹੈ, 'ਪਿਛਲੇ ਕੁਝ ਦਿਨ ਇਸ ਗੱਲ ਦੇ ਗਵਾਹ ਰਹੇ ਹਨ ਕਿ ਸੈਨਿਕਾਂ ਨੇ ਕਿਸੇ ਵੀ ਸ਼ਾਂਤੀਪੂਰਨ ਪ੍ਰਦਰਸ਼ਨ 'ਚ ਹਿੰਸਾ ਨਹੀਂ ਕੀਤੀ ਹੈ।' ਸੈਨਾ ਨੇ ਉਨ੍ਹਾਂ ਅਫਵਾਹਾਂ ਨੂੰ ਵੀ ਖਾਰਜ ਕਰ ਦਿੱਤਾ ਹੈ ਕਿ ਉਸ ਨੂੰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹਿੰਸਕ ਕਾਰਵਾਈ ਕਰਨ ਤੇ ਉਨ੍ਹਾਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਵਿਚਾਲੇ ਪੁਲੀਸ ਨੇ ਅੱਜ ਰਾਸ਼ਟਰਪਤੀ ਸਕੱਤਰੇਤ ਨੇੜੇ ਪ੍ਰਦਰਸ਼ਨ ਵਾਲੀ ਥਾਂ 'ਤੇ ਖੜ੍ਹੇ ਆਪਣੇ ਕਈ ਖਾਲੀ ਟਰੱਕ ਹਟਾ ਦਿੱਤੇ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਮੁਜ਼ਾਹਰਾਕਾਰੀਆਂ ਖਿਲਾਫ਼ ਸੰਭਾਵੀ ਕਾਰਵਾਈ ਟਾਲ ਦਿੱਤੀ ਗਈ ਹੈ। -ਪੀਟੀਆਈ



Most Read

2024-09-20 11:33:52