ਗਾਜ਼ੀਆਬਾਦ, 16 ਅਪਰੈਲ
ਕੈਨੇਡਾ ਦੇ ਟੋਰਾਂਟੋ ਵਿਚ ਗੋਲੀ ਲੱਗਣ ਕਾਰਨ ਮਾਰੇ ਗਏ 21 ਸਾਲਾ ਵਿਦਿਆਰਥੀ ਕਾਰਤਿਕ ਵਾਸੂਦੇਵ ਦਾ ਅੱਜ ਇੱਥੇ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਹ ਕੈਨੇਡਾ ਵਿਚ ਮੈਨੇਜਮੈਂਟ ਦੀ ਪੜ੍ਹਾਈ ਕਰਨ ਗਿਆ ਸੀ। ਟੋਰਾਂਟੋ ਸਬਵੇਅ ਦੇ ਬਾਹਰ ਇਕ 39 ਸਾਲਾ ਵਿਅਕਤੀ ਨੇ 7 ਅਪਰੈਲ ਨੂੰ ਕਾਰਤਿਕ ਨੂੰ ਗੋਲੀ ਮਾਰ ਦਿੱਤੀ ਸੀ। ਮੁਲਜ਼ਮ ਨੂੰ 12 ਅਪਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 21 ਸਾਲਾ ਕਾਰਤਿਕ ਦੀ ਦੇਹ ਅੱਜ ਦਿੱਲੀ ਹਵਾਈ ਅੱਡੇ ਉਤੇ ਪੁੱਜੀ। ਇਸ ਤੋਂ ਬਾਅਦ ਦੇਹ ਨੂੰ ਰਾਜੇਂਦਰ ਨਗਰ ਲਿਜਾਇਆ ਗਿਆ। ਹਿੰਡਨ ਨਦੀ ਕੰਢੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੀੜਤ ਪਿਤਾ ਨੇ ਇਸ ਗੱਲ ਉਤੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਦੇਹ ਦੇ ਪਹੁੰਚਣ ਤੇ ਘਰ ਲਿਜਾਣ ਮੌਕੇ ਪ੍ਰਸ਼ਾਸਨ ਵੱਲੋਂ ਕੋਈ ਵੀ ਹਾਜ਼ਰ ਨਹੀਂ ਸੀ। -ਪੀਟੀਆਈ
2024-09-21 00:49:29