Breaking News >> News >> The Tribune


ਅਸਾਮ ਵਿੱਚ ਭਾਰੀ ਮੀਂਹ ਤੇ ਬਿਜਲੀ ਡਿੱਗਣ ਕਾਰਨ ਅੱਠ ਮੌਤਾਂ


Link [2022-04-17 07:34:04]



ਗੁਹਾਟੀ, 16 ਅਪਰੈਲ

ਅਸਾਮ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਬਿਜਲੀ ਡਿੱਗਣ ਅਤੇ ਤੇਜ਼ ਤੂਫ਼ਾਨ ਕਾਰਨ ਦੋ ਨਾਬਾਲਗਾਂ ਸਣੇ ਅੱਠ ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਇੱਕ ਅਧਿਕਾਰਿਤ 'ਬੁਲੇਟਿਨ' ਵਿੱਚ ਦਿੱਤੀ ਗਈ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਏਐੱਸਡੀਐੱਮਏ) ਮੁਤਾਬਕ, 'ਬੋਰਡੋਇਜ਼ਿਲਾ' ਤੂਫ਼ਾਨ ਨੇ ਵੀਰਵਾਰ ਨੂੰ ਅਸਾਮ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾਈ। ਇਸ ਕਾਰਨ ਜਾਨੀ ਨੁਕਸਾਨ ਤੋਂ ਇਲਾਵਾ ਘਰਾਂ ਨੂੰ ਵੀ ਨੁਕਸਾਨ ਪੁੱਜਿਆ ਹੈ, ਦਰੱਖਤ ਪੁੱਟੇ ਗਏ ਹਨ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਏਐੱਸਡੀਐੱਮਏ ਦੇ 15 ਅਪਰੈਲ ਨੂੰ ਅੱਠ ਵਜੇ ਤੱਕ ਅਪਡੇਟ ਕੀਤੇ ਗਏ 'ਬੁਲੇਟਿਨ' ਵਿੱਚ ਕਿਹਾ ਗਿਆ ਕਿ ਸ਼ੁੱਕਰਵਾਰ ਨੂੰ ਡਿਬਰੂਗੜ੍ਹ ਵਿੱਚ ਤੂਫ਼ਾਨ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 12 ਸਾਲ ਦਾ ਇੱਕ ਬੱਚਾ ਵੀ ਸ਼ਾਮਲ ਹੈ। -ਪੀਟੀਆਈ



Most Read

2024-09-21 00:38:17