Breaking News >> News >> The Tribune


ਸਾਹ ਲੈਣ ’ਚ ਤਕਲੀਫ਼ ਤੇ ਅੱਖਾਂ ਦੀਆਂ ਮੁਸ਼ਕਲਾਂ ‘ਲੌਂਗ ਕੋਵਿਡ’ ਦੇ ਲੱਛਣ


Link [2022-04-17 07:34:04]



ਨਵੀਂ ਦਿੱਲੀ: ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਹ ਲੈਣ ਵਿਚ ਤਕਲੀਫ਼, ਅੱਖਾਂ ਦੀਆਂ ਮੁਸ਼ਕਲਾਂ, ਮਾਸਪੇਸ਼ੀਆਂ ਦੀ ਕਮਜ਼ੋਰੀ, ਭਾਰ ਘਟਣਾ, ਧਿਆਨ ਕੇਂਦਰਤ ਕਰਨ ਵਿਚ ਮੁਸ਼ਕਲ ਤੇ ਰੋਜ਼ਾਨਾ ਸੌਣ ਦੇ ਚੱਕਰ ਵਿਚ ਵਿਗਾੜ, ਸੋਚਣ-ਯਾਦ ਰੱਖਣ ਵਿਚ ਮੁਸ਼ਕਲ ਆਦਿ ਆਮ ਲੱਛਣ ਹਨ ਜੋ ਕਿ ਲੋਕਾਂ ਵਿਚ ਕਰੋਨਾਵਾਇਰਸ ਤੋਂ ਉੱਭਰਨ ਤੋਂ ਕਈ ਮਹੀਨਿਆਂ ਬਾਅਦ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕਰੋਨਾ ਭਾਰਤ ਵਿਚ ਘਟਿਆ ਹੈ, ਪਰ ਵੱਖੋ-ਵੱਖਰੇ ਲੱਛਣਾਂ ਨਾਲ ਲੰਮਾ ਸਮਾਂ ਕੋਵਿਡ (ਲੌਂਗ ਕੋਵਿਡ) ਰਹਿਣ ਦੇ ਕਈ ਕੇਸ ਸਾਹਮਣੇ ਆਏ ਹਨ। ਡਬਲਿਊਐਚਓ ਮੁਤਾਬਕ 10-20 ਪ੍ਰਤੀਸ਼ਤ ਲੋਕਾਂ ਉਤੇ ਠੀਕ ਹੋਣ ਤੋਂ ਬਾਅਦ ਵੀ ਦਰਮਿਆਨੇ ਤੇ ਲੰਮੇ ਸਮੇਂ ਦੇ ਅਸਰ ਰਹੇ ਹਨ। ਮਾਹਿਰਾਂ ਨੇ ਕਿਹਾ ਕਿ 25-50 ਸਾਲ ਉਮਰ ਵਰਗ 'ਲੌਂਗ ਕੋਵਿਡ' ਤੋਂ ਸਭ ਤੋਂ ਵੱਧ ਪੀੜਤ ਰਿਹਾ ਹੈ। -ਪੀਟੀਆਈ



Most Read

2024-09-21 00:35:43