Breaking News >> News >> The Tribune


ਚੂਹਿਆਂ ’ਤੇ ਕੀਤੇ ਤਜਰਬੇ ’ਚ ਭਾਰਤ ਦਾ ‘ਵਾਰਮ’ ਵੈਕਸੀਨ ਅਸਰਦਾਰ ਸਾਬਿਤ


Link [2022-04-17 07:34:04]



ਨਵੀਂ ਦਿੱਲੀ, 16 ਅਪਰੈਲ

ਇਕ ਅਧਿਐਨ ਮੁਤਾਬਕ ਜ਼ਿਆਦਾ ਤਾਪਮਾਨ (ਗਰਮੀ) 'ਚ ਸਥਿਰ ਰਹਿਣ ਵਾਲਾ ਭਾਰਤ 'ਚ ਵਿਕਸਤ ਕੀਤਾ ਜਾ ਰਿਹਾ 'ਵਾਰਮ' ਕਰੋਨਾ ਵੈਕਸੀਨ ਅਸਰਦਾਰ ਪਾਇਆ ਗਿਆ ਹੈ। ਇਸ ਸਬੰਧੀ ਤਜਰਬਾ ਚੂਹਿਆਂ ਉਤੇ ਕੀਤਾ ਗਿਆ ਹੈ। ਵਿਕਸਤ ਕੀਤਾ ਜਾ ਰਿਹਾ ਇਹ ਟੀਕਾ ਮਜ਼ਬੂਤ ਐਂਟੀਬਾਡੀ ਬਣਾ ਰਿਹਾ ਹੈ ਤੇ ਇਸ ਨੂੰ ਘੱਟ ਤਾਪਮਾਨ ਉਤੇ ਰੱਖਣ ਦੀ ਲੋੜ ਨਹੀਂ ਪਏਗੀ। ਅਧਿਐਨ ਵਿਚ ਦੱਸਿਆ ਗਿਆ ਹੈ ਕਿ ਵੈਕਸੀਨ ਦੇ ਡੈਲਟਾ ਤੇ ਓਮੀਕਰੋਨ ਸਰੂਪ ਵਿਰੁੱਧ ਚੰਗੇ ਨਤੀਜੇ ਆਏ ਹਨ। ਇਹ ਟੀਕਾ ਆਈਆਈਐੱਸਸੀ ਬੰਗਲੁਰੂ ਤੇ ਬਾਇਓਟੈੱਕ ਕੰਪਨੀ ਮਿਨਵੈਕਸ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਵੈਕਸੀਨ ਵਿਕਸਤ ਕਰ ਰਹੀ ਟੀਮ ਵਿਚ ਆਸਟਰੇਲੀਆ ਦੇ ਵਿਗਿਆਨੀ ਵੀ ਸ਼ਾਮਲ ਹਨ। -ਪੀਟੀਆਈ



Most Read

2024-09-21 00:44:28