Breaking News >> News >> The Tribune


ਖਰਗੋਨ ਿਵੱਚ ਹਨੂੰਮਾਨ ਜੈਅੰਤੀ ਉਤੇ ਸ਼ਾਂਤੀ ਰਹੀ


Link [2022-04-17 07:34:04]



ਖਰਗੋਨ/ਭੋਪਾਲ, 16 ਅਪਰੈਲ

ਹਨੂੰਮਾਨ ਜੈਅੰਤੀ ਮੌਕੇ ਹਿੰਸਾ ਪ੍ਰਭਾਵਿਤ ਖਰਗੋਨ ਦੇ ਜ਼ਿਆਦਾਤਰ ਮੰਦਰ ਬੰਦ ਰਹੇ ਅਤੇ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਉਂਜ ਸ਼ਨਿਚਰਵਾਰ ਨੂੰ ਸ਼ਹਿਰ 'ਚ ਦੋ-ਦੋ ਘੰਟਿਆਂ ਲਈ ਕਰਫਿਊ 'ਚ ਢਿੱਲ ਦਿੱਤੀ ਗਈ। ਉਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿਛਲੇ ਹਫ਼ਤੇ ਫਿਰਕੂ ਝੜਪਾਂ ਦੌਰਾਨ ਘਰਾਂ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਵਾਸਤੇ ਸਰਕਾਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਰਾਮ ਨੌਮੀ 'ਤੇ ਹਿੰਸਾ ਮਗਰੋਂ ਲਾਏ ਗਏ ਕਰਫਿਊ 'ਚ ਅੱਜ ਲਗਾਤਾਰ ਤੀਜੇ ਦਿਨ ਸਵੇਰੇ 10 ਤੋਂ 12 ਅਤੇ ਦੁਪਹਿਰ ਬਾਅਦ 3 ਤੋਂ ਸ਼ਾਮ 5 ਵਜੇ ਤੱਕ ਢਿੱਲ ਦਿੱਤੀ ਗਈ। ਪੁਲੀਸ ਨੇ ਹਿੰਸਾ ਦੇ ਮਾਮਲੇ 'ਚ ਹੁਣ ਤੱਕ 148 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭੋਪਾਲ 'ਚ ਮੁੱਖ ਮੰਤਰੀ ਚੌਹਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਖਰਗੋਨ 'ਚ ਸ਼ਾਂਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਰਗੋਨ 'ਚ ਦੰਗਾਕਾਰੀਆਂ ਵੱਲੋਂ ਮੁਕੰਮਲ ਤੌਰ 'ਤੇ ਨੁਕਸਾਨੇ ਗੲੇ 10 ਘਰਾਂ ਨੂੰ ਬਣਾਉਣ 'ਚ ਪੂਰੀ ਸਹਾਇਤਾ ਦੇਵੇਗੀ। -ਪੀਟੀਆਈ



Most Read

2024-09-21 00:42:47