World >> The Tribune


ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਦੀ ਕੁੱਟਮਾਰ


Link [2022-04-17 04:54:16]



ਲਾਹੌਰ, 16 ਅਪਰੈਲ

ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਵਿਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਵਿਧਾਇਕ ਡਿਪਟੀ ਸਪੀਕਰ ਦੋਸਤ ਮੁਹੰਮਦ ਮਜਾਰੀ ਨਾਲ ਹੱਥੋਪਾਈ ਹੋ ਗਏ। ਮਜਾਰੀ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸੱਦੇ ਗਏ ਮਹੱਤਵਪੂਰਨ ਸੈਸ਼ਨ ਦੀ ਪ੍ਰਧਾਨਗੀ ਕਰਨ ਪਹੁੰਚੇ ਸਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਵਿਧਾਇਕਾਂ ਨੇ ਮਜਾਰੀ ਉਤੇ ਹਮਲਾ ਕੀਤਾ ਤੇ ਵਫ਼ਾਦਾਰੀ ਬਦਲਣ ਲਈ ਉਨ੍ਹਾਂ ਦੇ ਵਾਲ ਪੁੱਟ ਦਿੱਤੇ। ਟੀਵੀ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਮਜਾਰੀ ਦੇ ਥੱਪੜ ਤੇ ਮੁੱਕੇ ਮਾਰੇ ਗਏ ਤੇ ਪੀਟੀਆਈ ਮੈਂਬਰਾਂ ਨੇ ਉਨ੍ਹਾਂ ਨੂੰ ਫਰਸ਼ ਉਤੇ ਘੜੀਸਿਆ ਵੀ। ਮਗਰੋਂ ਸੁਰੱਖਿਆ ਬਲਾਂ ਨੇ ਮਜਾਰੀ ਨੂੰ ਛੁਡਾਇਆ। ਮਜਾਰੀ ਨੇ ਮੀਡੀਆ ਨੂੰ ਕਿਹਾ ਕਿ ਜਿਨ੍ਹਾਂ ਮੇਰੇ ਉਤੇ ਹਮਲਾ ਕੀਤਾ ਹੈ ਉਹ ਪਾਕਿਸਤਾਨ ਵਿਚ ਮਾਰਸ਼ਲ ਲਾਅ ਚਾਹੁੰਦੇ ਹਨ, ਪਰ ਸਫ਼ਲ ਨਹੀਂ ਹੋਣਗੇ। ਪੰਜਾਬ ਵਿਧਾਨ ਸਭਾ ਦੇ ਤਿੰਨ ਪੀਟੀਆਈ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਏ ਸੈਸ਼ਨ ਦਾ ਸੱਤਾਧਾਰੀ ਧਿਰ ਨੇ ਬਾਈਕਾਟ ਕੀਤਾ। -ਪੀਟੀਆਈ

ਪਰਵੇਜ਼ ਅਸ਼ਰਫ਼ ਪਾਕਿਸਤਾਨ ਸੰਸਦ ਦੇ ਸਪੀਕਰ ਨਿਯੁਕਤ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਜਾ ਪਰਵੇਜ਼ ਅਸ਼ਰਫ਼ ਨੂੰ ਅੱਜ ਬਿਨਾਂ ਮੁਕਾਬਲਾ ਚੁਣੇ ਜਾਣ ਤੋਂ ਬਾਅਦ ਦੇਸ਼ ਦੀ ਸੰਸਦ ਦਾ 22ਵਾਂ ਸਪੀਕਰ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ 71 ਸਾਲਾ ਅਸ਼ਰਫ਼ ਨੂੰ ਪੀਐੱਮਐੱਲ-ਐੱਨ ਦੇ ਅਯਾਜ਼ ਸਾਦਿਕ ਨੇ ਅਹੁਦੇ ਦੀ ਸਹੁੰ ਚੁਕਾਈ, ਜੋ ਸ਼ੁਰੂ ਵਿੱਚ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ। -ਪੀਟੀਆਈ



Most Read

2024-09-20 11:57:06