Breaking News >> News >> The Tribune


ਕੇਂਦਰ ਵੱਲੋਂ ਗ਼ੈਰ-ਹਿੰਦੀ ਭਾਸ਼ੀ ਰਾਜਾਂ ’ਚ ਹਿੰਦੀ ਲਾਗੂ ਕਰਨ ਖ਼ਿਲਾਫ਼ ਕਾਂਗਰਸ ਨੇ ਤਿਆਰੀ ਵਿੱਢੀ


Link [2022-04-16 12:35:23]



ਨਵੀਂ ਦਿੱਲੀ, 16 ਅਪਰੈਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਿੰਦੀ ਨੂੰ ਅੰਗਰੇਜ਼ੀ ਦੇ ਬਦਲ ਵਜੋਂ ਉਤਸ਼ਾਹਤ ਕਰਨ ਦੇ ਬਿਆਨ ਬਾਅਦ ਪੈਦਾ ਹੋਏ ਵਿਵਾਦ ਕਾਰਨ ਕਾਂਗਰਸ ਗ਼ੈਰ- ਹਿੰਦੀ ਭਾਸ਼ੀ ਰਾਜਾਂ ਵਿੱਚ ਹਿੰਦੀ ਨੂੰ ਲਾਗੂ ਕਰਨ ਦੇ ਕਿਸੇ ਵੀ ਕਦਮ ਦਾ ਵਿਰੋਧ ਕਰਨ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਭਾਸ਼ਾ ਨੂੰ ਮਸਲਾ ਬਣਾ ਕੇ ਦੇਸ਼ 'ਚ ਵੰਡੀਆਂ ਵਧਾ ਰਹੀ ਹੈ ਪਰ ਸਰਕਾਰ ਵੱਲੋਂ ਲਾਗੂ ਕੀਤੇ ਜਾਣ 'ਤੇ ਪਾਰਟੀ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕਰੇਗੀ। ਕਰਨਾਟਕ ਵਿਧਾਨ ਪਰਿਸ਼ਦ ਵਿਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਬੀਕੇ ਹਰੀਪ੍ਰਸਾਦ ਨੇ ਕਿਹਾ, 'ਇਹ ਕੋਈ ਆਸਾਨ ਗੱਲ ਨਹੀਂ ਹੈ ਕਿਉਂਕਿ ਗੈਰ-ਹਿੰਦੀ ਭਾਸ਼ੀ ਰਾਜ ਇਸ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਅਸੀਂ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕਰਾਂਗੇ।'



Most Read

2024-09-21 00:41:53