Breaking News >> News >> The Tribune


ਮੁੰਬਈ: ਦਾਦਰ-ਪੁਡੂਚੇਰੀ ਐਕਸਪ੍ਰੈਸ ਨੂੰ ਪਿੱਛੋਂ ਰੇਲ ਇੰਜਣ ਨੇ ਟੱਕਰ ਮਾਰੀ, ਤਿੰਨ ਡੱਬੇ ਲੀਹੋਂ ਲੱਥੇ


Link [2022-04-16 12:35:23]



ਮੁੰਬਈ, 16 ਅਪਰੈਲ

ਮੁੰਬਈ ਦੇ ਮਾਟੁੰਗਾ ਸਟੇਸ਼ਨ 'ਤੇ ਸ਼ੁੱਕਰਵਾਰ ਰਾਤ ਦਾਦਰ-ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਉਤਰਨ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦਾਦਰ-ਪੁਡੂਚੇਰੀ ਐਕਸਪ੍ਰੈਸ (ਟਰੇਨ ਨੰਬਰ 11005) ਦੇ ਤਿੰਨ ਡੱਬੇ ਸ਼ੁੱਕਰਵਾਰ ਰਾਤ ਕਰੀਬ 10.45 ਵਜੇ ਮਾਟੁੰਗਾ ਸਟੇਸ਼ਨ 'ਤੇ ਪਟੜੀ ਤੋਂ ਉਦੋਂ ਉਤਰ ਗਏ ਜਦੋਂ ਸੀਐੱਸਐੱਮਟੀ-ਗਡਗ ਐਕਸਪ੍ਰੈਸ ਦੇ ਇੰਜਣ ਨੇ ਇਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਹ ਹਾਦਸਾ ਭਾਰਤ ਵਿੱਚ ਪਹਿਲੀ ਯਾਤਰੀ ਰੇਲਗੱਡੀ ਦੇ ਚੱਲਣ ਦੀ 169ਵੀਂ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਵਾਪਰਿਆ। ਹਾਲਾਂਕਿ ਫਿਲਹਾਲ ਇਸ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।



Most Read

2024-09-21 00:42:38