Breaking News >> News >> The Tribune


ਹਿਮਾਚਲ ਪ੍ਰਦੇਸ਼ ਨੇ ਹਰ ਚੁਣੌਤੀ ਨੂੰ ਮੌਕੇ ’ਚ ਬਦਲਿਆ: ਮੋਦੀ


Link [2022-04-16 04:53:39]



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਨੂੰ ਆਪਣੀ ਪੂਰੀ ਸਮਰੱਥਾ ਪਛਾਣਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੂਬੇ ਨੂੰ ਸੈਰ-ਸਪਾਟਾ, ਉੱਚ ਸਿੱਖਿਆ, ਖੋਜ, ਸੂਚਨਾ ਤਕਨੀਕ, ਬਾਇਓ ਟੈਕਨਾਲੌਜੀ, ਫੂਡ ਪ੍ਰੋਸੈਸਿੰਗ ਤੇ ਕੁਦਰਤੀ ਖੇਤੀ ਵਰਗੇ ਖੇਤਰਾਂ 'ਚ ਅੱਗੇ ਵਧਣ ਲਈ ਅਗਲੇ 25 ਸਾਲ ਤੇਜ਼ੀ ਨਾਲ ਵਿਕਾਸ ਕਰਨਾ ਪਵੇਗਾ। ਸੂਬੇ ਦੇ 75ਵੇਂ ਸਥਾਪਨਾ ਦਿਵਸ ਮੌਕੇ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਵੱਲੋਂ ਕੀਤੀ ਤਰੱਕੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੀ ਸਥਾਪਨਾ ਹੋਈ ਸੀ ਤਾਂ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਹਰ ਚੁਣੌਤੀ ਨੂੰ ਮੌਕੇ 'ਚ ਤਬਦੀਲ ਕੀਤਾ ਅਤੇ ਇਹ ਸੂਬਾ ਅੱਜ ਬਾਗਬਾਨੀ, ਸਿੱਖਿਆ, ਬਿਜਲੀਕਰਨ ਤੇ ਜਲ ਸਪਲਾਈ ਦੇ ਖੇਤਰ 'ਚ ਉੱਚੇ ਦਰਜੇ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਅੰਦਰ ਕੇਂਦਰ ਸਰਕਾਰ ਨੇ ਸੂਬੇ ਦੀ ਸਮਰੱਥਾ ਵਧਾਉਣ ਤੇ ਇੱਥੇ ਹਰ ਸਹੂਲਤ ਦੇਣ ਲਈ ਕੰਮ ਕੀਤਾ ਹੈ। ਮੋਦੀ ਨੇ ਕਿਹਾ, 'ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਹੇਠਲੀ ਡਬਲ ਇੰਜਣ ਸਰਕਾਰ ਨੇ ਦਿਹਾਤੀ ਸੜਕਾਂ ਤੇ ਰੇਲ ਨੈੱਟਵਰਕ ਦਾ ਵਿਸਥਾਰ ਕੀਤਾ ਅਤੇ ਹਾਈਵੇਅ ਚੌੜੇ ਕੀਤੇ ਹਨ। ਇਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਸੰਪਰਕ ਸਾਧਨ ਬਿਹਤਰ ਹੋਏ ਹਨ ਤੇ ਸੈਰ-ਸਪਾਟਾ ਨਵੇਂ ਇਲਾਕਿਆਂ ਤੱਕ ਪਹੁੰਚ ਗਿਆ ਹੈ।' -ਪੀਟੀਆਈ



Most Read

2024-09-21 00:52:26