World >> The Tribune


ਰਾਜਨਾਥ ਵੱਲੋਂ ਯੂਐੱਸ ਇੰਡੋ-ਪੈਸੇਫਿਕ ਕਮਾਂਡ ਦੇ ਹੈੱਡਕੁਆਰਟਰ ਦਾ ਦੌਰਾ


Link [2022-04-15 08:15:10]



ਹੋਨੋਲੁਲੂ(ਯੂਐੱਸ), 14 ਅਪਰੈਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੂਨਾਈਟਿਡ ਸਟੇਟਸ ਇੰਡੋ-ਪੈਸੇਫਿਕ ਕਮਾਂਡ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ। ਉਨ੍ਹਾਂ ਆਗੂਆਂ ਨਾਲ ਭਾਰਤ-ਅਮਰੀਕਾ ਰੱਖਿਆ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ ਅਤੇ ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਹਮਲਾਵਰ ਰੁਖ਼ ਦੇ ਟਾਕਰੇ ਲਈ ਖੁੱਲ੍ਹੇ ਤੇ ਮੁਕਤ ਭਾਰਤ-ਪ੍ਰਸ਼ਾਂਤ ਖਿੱਤੇ ਲਈ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ। ਯੂਐੱਸ ਇੰਡੋ-ਪੈਸੇਫਿਕ ਕਮਾਂਡ ਅਮਰੀਕੀ ਹਥਿਆਰਬੰਦ ਬਲਾਂ ਦੀ ਲੜਾਕੂ ਕਮਾਂਡ ਹੈ, ਜਿਸ ਨੂੰ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਹੋਈ ਹੈ। ਭਾਰਤੀ ਫੌਜ ਤੇ ਯੂਐੱਸ ਇੰਡੋ-ਪੈਸੇਫਿਕ ਕਮਾਂਡ ਵੱਲੋਂ ਮਿਲ ਕੇ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਫੌਜੀ ਮਸ਼ਕਾਂ ਤੇ ਸਿਖਲਾਈ ਪ੍ਰੋਗਰਾਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਰੱਖਿਆ ਮੰਤਰਾਲੇ ਨੇ ਇਕ ਟਵੀਟ ਵਿੱਚ ਕਿਹਾ ਕਿ ਯੂਐੱਸ ਇੰਡੋ-ਪੈਸੇਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਜੌਹਨ ਐਕੁਲਿਨੋ ਨੇ ਕਮਾਂਡ ਦੇ ਹਵਾਈ ਸਥਿਤ ਹੈੱਡਕੁਆਰਟਰ ਵਿੱਚ ਰੱਖਿਆ ਮੰਤਰੀ ਦਾ ਸਵਾਗਤ ਕੀਤਾ। ਮੰਤਰਾਲੇ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਇਸ ਫੇਰੀ ਦੌਰਾਨ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦੀ ਤਰੱਕੀ 'ਤੇ ਤਸੱਲੀ ਜ਼ਾਹਿਰ ਕੀਤੀ। ਰੱਖਿਆ ਮੰਤਰੀ ਨੇ ਹਵਾਈ ਵਿੱਚ ਕੌਮੀ ਯਾਦਗਾਰ ਸਿਮਿਟਰੀ ਆਫ ਦਿ ਪੈਸੇਫਿਕ ਵਿੱਚ ਫੁਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ। ਰੱਖਿਆ ਮੰਤਰੀ ਨੇ ਮਗਰੋਂ ਹਵਾਈ ਦੀ ਰਾਜਧਾਨੀ ਵਿੱਚ ਮਹਾਤਮਾ ਗਾਂਧੀ ਦੇ ਬੁੱਤ 'ਤੇ ਵੀ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ



Most Read

2024-09-20 11:48:48