World >> The Tribune


ਮਸਕ ’ਤੇ ਟਵਿੱਟਰ ਦੇ ਸ਼ੇਅਰ ਖ਼ਰੀਦਣ ਦੌਰਾਨ ਕਾਨੂੰਨ ਤੋੜਨ ਦਾ ਦੋਸ਼


Link [2022-04-14 09:58:57]



ਸਾਂ ਫਰਾਂਸਿਸਕੋ: ਐਲਨ ਮਸਕ ਵੱਲੋਂ ਟਵਿੱਟਰ 'ਚ ਕੀਤੇ ਗਏ ਵੱਡੇ ਨਿਵੇਸ਼ 'ਚ ਮੰਗਲਵਾਰ ਨੂੰ ਨਵਾਂ ਮੋੜ ਆ ਗਿਆ ਜਦੋਂ ਉਸ ਖ਼ਿਲਾਫ਼ ਕੇਸ ਦਾਇਰ ਕਰਕੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਸੋਸ਼ਲ ਮੀਡੀਆ ਕੰਪਨੀ 'ਚ ਆਪਣੇ ਹਿੱਸੇਦਾਰੀ ਬਾਰੇ ਗ਼ੈਰਕਾਨੂੰਨੀ ਢੰਗ ਨਾਲ ਖ਼ੁਲਾਸਾ ਕਰਨ 'ਚ ਦੇਰੀ ਕੀਤੀ ਤਾਂ ਜੋ ਉਹ ਕੰਪਨੀ ਦੇ ਹੋਰ ਸ਼ੇਅਰ ਘੱਟ ਕੀਮਤ 'ਤੇ ਖ਼ਰੀਦ ਸਕੇ। ਵਕੀਲ ਜੈਕਬ ਵਾਕਰ ਨੇ ਨਿਊਯਾਰਕ ਫੈਡਰਲ ਕੋਰਟ 'ਚ ਮਸਕ 'ਤੇ ਦੋਸ਼ ਲਾਇਆ ਕਿ ਉਸ ਨੇ ਕੰਪਨੀ ਦੇ ਘੱਟੋ ਘੱਟ 5 ਫ਼ੀਸਦੀ ਸ਼ੇਅਰ ਖ਼ਰੀਦਣ ਦੇ ਖ਼ੁਲਾਸੇ ਸਬੰਧੀ ਰੈਗੂਲੇਟਰੀ ਸੀਮਾ ਦੀ ਉਲੰਘਣਾ ਕੀਤੀ ਹੈ। ਸ਼ਿਕਾਇਤ ਮੁਤਾਬਕ ਉਸ ਨੇ ਟਵਿੱਟਰ 'ਤੇ ਆਪਣਾ ਹਿੱਸਾ 9 ਫ਼ੀਸਦੀ ਤੋਂ ਜ਼ਿਆਦਾ ਵਧਾਉਣ ਤੱਕ ਇਸ ਦੀ ਕਿਸੇ ਨੂੰ ਸੂਹ ਨਹੀਂ ਲੱਗਣ ਦਿੱਤੀ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮਸਕ ਨੇ ਯੂਐੱਸ ਸਕਿਉਰਿਟੀਜ਼ ਕਾਨੂੰਨ ਤਹਿਤ 24 ਮਾਰਚ ਤੱਕ ਟਵਿੱਟਰ ਦੇ 5 ਫ਼ੀਸਦੀ ਸ਼ੇਅਰ ਖ਼ਰੀਦਣ ਦੀ ਜਾਣਕਾਰੀ ਦੇਣੀ ਸੀ ਪਰ ਉਸ ਨੇ 4 ਅਪਰੈਲ ਤੱਕ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਸੀ। ਖ਼ੁਲਾਸਾ ਹੋਣ ਮਗਰੋਂ ਟਵਿੱਟਰ ਦੇ ਸ਼ੇਅਰ ਦੀ ਕੀਮਤ 27 ਫ਼ੀਸਦੀ ਵਧ ਕੇ 50 ਡਾਲਰ ਨੇੜੇ ਪਹੁੰਚ ਗਈ ਸੀ -ਏਪੀ



Most Read

2024-09-20 11:33:52