World >> The Tribune


ਜੈਸ਼ੰਕਰ ਵੱਲੋਂ ਅਮਰੀਕੀ ਵਣਜ ਮੰਤਰੀ ਨਾਲ ਮੁਲਾਕਾਤ


Link [2022-04-14 09:58:57]



ਵਾਸ਼ਿੰਗਟਨ: ਅਮਰੀਕਾ ਦੀ ਵਣਜ ਮੰਤਰੀ ਜਿਨਾ ਰਾਇਮੋਂਡੋ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਦੁਵੱਲੇ ਵਪਾਰਕ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਣਜ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਮੀਟਿੰਗ ਦੌਰਾਨ ਰਾਇਮੋਂਡੋ ਨੇ ਭਾਰਤ ਨਾਲ ਜਾਰੀ ਸਬੰਧਾਂ 'ਤੇ ਤਸੱਲੀ ਪ੍ਰਗਟਾਈ ਕਿਉਂਕਿ ਅਮਰੀਕਾ ਛੇਤੀ ਹੀ ਹਿੰਦ-ਪ੍ਰਸ਼ਾਂਤ ਆਰਥਿਕ ਖਾਕਾ ਲਾਂਚ ਕਰਨ ਵੱਲ ਵਧ ਰਿਹਾ ਹੈ। ਉਨ੍ਹਾਂ ਅਮਰੀਕਾ-ਭਾਰਤ ਸੀਈਓ ਫੋਰਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜੋ ਅਮਰੀਕਾ ਅਤੇ ਭਾਰਤ ਵਿਚਕਾਰ ਵਣਜ ਸਬੰਧਾਂ ਨੂੰ ਗੂੜ੍ਹਾ ਕਰਨ ਅਤੇ ਵਪਾਰਕ ਅੜਿੱਕਿਆਂ ਨੂੰ ਘਟਾਉਣ ਲਈ ਅਹਿਮ ਪ੍ਰਬੰਧ ਹੈ। -ਪੀਟੀਆਈ



Most Read

2024-09-20 11:35:23