World >> The Tribune


ਰਾਜਨਾਥ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਂਡ ਹੈੱਡਕੁਆਰਟਰ ਦੇ ਦੌਰੇ ’ਤੇ


Link [2022-04-14 09:58:57]



ਹੋਨੋਲੁਲੂ (ਅਮਰੀਕਾ), 13 ਅਪਰੈਲ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਂਡ (ਯੂਐੱਸ ਇੰਡੋਪੈਕੌਮ) ਹੈੱਡਕੁਆਰਟਰ ਦਾ ਸੰਖੇਪ ਦੌਰਾ ਕਰਨ ਲਈ ਅੱਜ ਅਮਰੀਕਾ ਦੇ ਸੂਬੇ ਹਵਾਈ ਪਹੁੰਚੇ। ਇਹ ਅਮਰੀਕੀ ਹਥਿਆਰਬੰਦ ਬਲਾਂ ਦੀ ਏਕੀਕ੍ਰਿਤ ਲੜਾਕੂ ਕਮਾਂਡ ਹੈ, ਜਿਸ ਕੋਲ ਅਹਿਮ ਹਿੰਦ-ਪ੍ਰਸ਼ਾਂਤ ਖਿੱਤੇ ਦੀ ਜ਼ਿੰਮੇਵਾਰੀ ਹੈ।

ਵਾਸ਼ਿੰਗਟਨ ਤੋਂ ਆਉਣ 'ਤੇ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਂਡ ਦੇ ਕਮਾਂਡਰ ਐਡਮਿਰਲ ਜੌਹਨ ਐਕੁਲਿਨੋ ਨੇ ਰਾਜਨਾਥ ਦਾ ਸਵਾਗਤ ਕੀਤਾ।

ਰਾਜਨਾਥ ਨੇ ਅੱਜ ਟਵੀਟ ਕੀਤਾ, ''ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਂਡ ਦੇ ਹੈੱਡਕੁਆਰਟਰ ਦਾ ਦੌਰਾ ਕਰਨ ਲਈ ਹਵਾਈ ਦੇ ਹੋਨੋਲੁਲੂ ਪਹੁੰਚਿਆ ਹਾਂ। ਮੈਂ ਹਵਾਈ ਵਿੱਚ ਕੁਝ ਸਮਾਂ ਰੁਕਣ ਦੌਰਾਨ ਅਮਰੀਕੀ ਪ੍ਰਸ਼ਾਂਤ ਫ਼ੌਜ ਅਤੇ ਪ੍ਰਸ਼ਾਂਤ ਹਵਾਈ ਸੈਨਾ ਦੇ ਹੈੱਡਕੁਆਰਟਰਾਂ ਦਾ ਦੌਰਾ ਵੀ ਕਰਾਂਗਾ।''ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਂਡ ਅਤੇ ਭਾਰਤੀ ਫ਼ੌਜ ਵਿਚਾਲੇ ਵਿਆਪਕ ਸਾਂਝੇਦਾਰੀ ਹੈ, ਜਿਸ ਵਿੱਚ ਫ਼ੌਜੀ ਅਭਿਆਸ, ਸਿਖਲਾਈ ਪ੍ਰੋਗਰਾਮ ਅਤੇ ਰੱਖਿਆ ਸਬੰਧੀ ਆਦਾਨ-ਪ੍ਰਦਾਨ ਸ਼ਾਮਲ ਹੈ। ਰਾਜਨਾਥ ਬਾਅਦ 'ਚ ਭਾਰਤ ਪਰਤ ਆਉਣਗੇ। -ਪੀਟੀਆਈ



Most Read

2024-09-20 11:36:20