World >> The Tribune


ਆਸਟਰੇਲੀਅਨ ਸਿੱਖ ਖੇਡਾਂ ਭਲਕ ਤੋਂ


Link [2022-04-14 09:58:57]



ਹਰਜੀਤ ਲਸਾੜਾ

ਬ੍ਰਿਸਬਨ, 13 ਅਪਰੈਲ

ਆਸਟਰੇਲੀਆ ਵਿੱਚ ਪੰਜਾਬੀ ਸੱਭਿਆਚਾਰ, ਖੇਡਾਂ ਅਤੇ ਸਿੱਖੀ ਦੇ ਪਸਾਰ ਨੂੰ ਸਮਰਪਿਤ 34ਵੀਆਂ ਸਾਲਾਨਾ ਆਸਟਰੇਲੀਅਨ ਸਿੱਖ ਖੇਡਾਂ 15, 16 ਤੇ 17 ਅਪਰੈਲ ਨੂੰ ਸੂਬਾ ਨਿਊ ਸਾਊਥ ਵੇਲਜ਼ ਦੇ ਸ਼ਹਿਰ ਕਾਫਸ ਹਾਰਬਰ (ਵੂਲਗੂਲਗਾ) ਵਿੱਚ ਕਰਵਾਈਆਂ ਜਾ ਰਹੀਆਂ ਹਨ। ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਖੇਡ ਮਹਾਕੁੰਭ ਵਿੱਚ ਤਕਰੀਬਨ 180 ਕਲੱਬਾਂ ਦੇ ਖਿਡਾਰੀ ਵੱਖ-ਵੱਖ ਖੇਡਾਂ ਜਿਵੇਂ ਕਿ ਕਬੱਡੀ, ਹਾਕੀ, ਫੁਟਬਾਲ, ਰੱਸਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਟੈਨਿਸ ਤੇ ਬੈਡਮਿੰਟਨ ਆਦਿ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।



Most Read

2024-09-20 12:04:50