World >> The Tribune


ਬਰਤਾਨਵੀ ਸੰਸਦ ਮੈਂਬਰ ਦੀ ਹੱਤਿਆ ਦੇ ਮਾਮਲੇ ’ਚ ਇਸਲਾਮਿਕ ਸਟੇਟ ਦੇ ਅਤਿਵਾਦੀ ਨੂੰ ਉਮਰ ਕੈਦ


Link [2022-04-14 09:58:57]



ਲੰਡਨ, 13 ਅਪਰੈਲ

ਬਰਤਾਨੀਆ ਦੀ ਇੱਕ ਅਦਾਲਤ ਨੇ ਇਸਲਾਮਿਕ ਸਟੇਟ (ਆਈਐੱਸਆਈਐੱਸ) ਦੇ ਸਮਰਥਕ ਅਤਿਵਾਦੀ ਨੂੰ ਹੱਤਿਆ ਦੇ ਮਾਮਲੇ ਵਿੱਚ ਅੱਜ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੇ ਇੱਕ ਮੀਟਿੰਗ ਦੌਰਾਨ ਬਰਤਾਨਵੀ ਸੰਸਦ ਮੈਂਬਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੇ ਸਰ ਡੇਵਿਡ ਐਮਸ 'ਤੇ ਚਾਕੂ ਦੇ ਵੀਹ ਤੋਂ ਵੱਧ ਵਾਰ ਕੀਤੇ ਸਨ। ਸੋਮਾਲੀ ਵਿਰਾਸਤ ਦੇ 26 ਸਾਲਾ ਵਿਅਕਤੀ ਅਲੀ ਹਰਬੀ ਅਲੀ ਨੂੰ ਪੁਲੀਸ ਨੇ ਦੱਖਣੀ-ਪੂਰਬੀ ਇੰਗਲੈਂਡ ਦੇ ਐਸੇਕਸ ਵਿੱਚੋਂ ਪਿਛਲੇ ਸਾਲ ਅਕਤੂਬਰ ਵਿੱਚ ਗ੍ਰਿਫਤਾਰ ਕੀਤਾ ਸੀ। ਸਾਊਥੈਂਡ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਦੀ ਹੱਤਿਆ ਦੇ ਮਾਮਲੇ ਵਿੱਚ ਜਿਊਰੀ ਵੱਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਉਸ ਨੂੰ ਸਜ਼ਾ ਸੁਣਾਉਣ ਲਈ ਲੰਡਨ ਵਿੱਚ ਓਲਡ ਬੈਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। -ਪੀਟੀਆਈ



Most Read

2024-09-20 11:31:48