World >> The Tribune


ਸ਼ੰਘਾਈ: ਦੋ ਹਫ਼ਤਿਆਂ ਦੇ ਲੌਕਡਾਊਨ ’ਚ ਕੁਝ ਢਿੱਲਾਂ ਦਿੱਤੀਆਂ


Link [2022-04-14 09:58:57]



ਪੇਈਚਿੰਗ, 12 ਅਪਰੈਲ

ਸ਼ੰਘਾਈ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਤਾਲਾਬੰਦੀ 'ਚ ਢਿੱਲ ਦੇਣ ਦੇਣ ਦੇ ਨਾਲ ਹੀ ਅੱਜ ਕੁਝ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਹੈ। ਦਰਅਸਲ, ਬੀਤੇ ਦਿਨ ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ 'ਚ ਭੋਜਨ ਮੁੱਕ ਜਾਣ 'ਤੇ ਕੁਝ ਲੋਕ ਸੁਪਰਮਾਰਕੀਟ ਵਿੱਚੋਂ ਸਾਮਾਨ ਚੋਰੀ ਕਰਦੇ ਤੇ ਮਦਦ ਲਈ ਅਪੀਲ ਕਰਦੇ ਦਿਖਾਈ ਦਿੱਤੇ ਸਨ। ਘਰੋਂ ਬਾਹਰ ਜਾਣ ਲਈ ਕਿੰਨੇ ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਹੈ, ਅਜੇ ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਹੈ। ਸਰਕਾਰ ਨੇ ਕਿਹਾ ਹੈ ਕਿ ਕੁਝ ਬਾਜ਼ਾਰ ਤੇ ਫਾਰਮੇਸੀਆਂ ਵੀ ਮੁੜ ਖੋਲ੍ਹੀਆਂ ਜਾਣਗੀਆਂ। ਜ਼ਿਆਦਾਤਰ ਕਾਰੋਬਾਰ ਇੱਕਦਮ ਬੰਦ ਕਰਨ ਤੇ ਘਰਾਂ ਅੰਦਰ ਹੀ ਰਹਿਣ ਸਬੰਧੀ ਦਿੱਤੇ ਹੁਕਮਾਂ ਮਗਰੋਂ ਲੋਕਾਂ ਕੋਲ ਭੋਜਨ ਤੇ ਦਵਾਈਆਂ ਦੀ ਕਿੱਲਤ ਹੋਣ ਲੱਗੀ ਸੀ। ਪਾਜ਼ੇਟਿਵ ਮਿਲੇ ਲੋਕਾਂ ਨੂੰ ਜਬਰੀ ਵੱਡੇ-ਵੱਡੇ ਅਸਥਾਈ ਇਕਾਂਤਵਾਸ ਕੇਂਦਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ, ਜਿਸਦੀ ਕੁਝ ਲੋਕਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ਥਾਵਾਂ 'ਤੇ ਭੀੜ ਹੋਣ ਤੋਂ ਇਲਾਵਾ ਸਫ਼ਾਈ ਦੀ ਵੀ ਘਾਟ ਹੈ। -ਏਪੀ

ਅਮਰੀਕਾ ਨੇ ਗੈਰ-ਸੰਕਟਕਾਲੀ ਸਟਾਫ਼ ਵਾਪਸ ਬੁਲਾਇਆ

ਪੇਈਚਿੰਗ: ਅਮਰੀਕਾ ਨੇ ਚੀਨ ਦੇ ਸ਼ੰਘਾਈ ਵਿੱਚ ਮੌਜੂਦ ਆਪਣੇ ਗੈਰ-ਸੰਕਟਕਾਲੀ ਸਰਕਾਰੀ ਮੁਲਾਜ਼ਮਾਂ ਨੂੰ ਸ਼ਹਿਰ ਛੱਡਣ ਦੇ ਹੁਕਮ ਦਿੱਤੇ ਹਨ। ਅਮਰੀਕਾ ਨੇ ਇਹ ਕਦਮ ਸ਼ੰਘਾਈ ਵਿੱਚ ਕੋਵਿਡ- 19 ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਚੁੱਕਿਆ ਹੈ, ਜਿੱਥੇ ਇਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਸਖ਼ਤੀ ਨਾਲ ਲੌਕਡਾਊਨ ਲੱਗਾ ਹੋਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਹੁਕਮ ਮੁਤਾਬਕ ਸ਼ੰਘਾਈ ਸਥਿਤ ਕੌਂਸੁਲੇਟ ਵਿੱਚੋਂ ਗੈਰ-ਸੰਕਟਕਾਲੀ ਅਮਰੀਕੀ ਸਰਕਾਰੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸ਼ਹਿਰ ਛੱਡਣ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ, ਦੂਜੇ ਅਮਰੀਕੀ ਅਧਿਕਾਰੀ ਕੌਂਸੁਲੇਟ ਵਿੱਚ ਡਿਊਟੀ 'ਤੇ ਤਾਇਨਾਤ ਰਹਿਣਗੇ। -ਏਪੀ



Most Read

2024-09-20 11:49:20