World >> The Tribune


ਭਾਰਤ ਨਾਲ ਸ਼ਾਂਤਮਈ ਤੇ ਸਹਿਯੋਗੀ ਸਬੰਧ ਰੱਖਣ ਦਾ ਇੱਛੁਕ ਹੈ ਪਾਕਿਸਤਾਨ: ਸ਼ਾਹਬਾਜ਼ ਸ਼ਰੀਫ਼


Link [2022-04-14 09:58:57]



ਇਸਲਾਮਾਬਾਦ, 12 ਅਪਰੈਲ

ਪਾਕਿਸਤਾਨ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਆਪਣੇ ਹਮਰੁਤਬਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ਸ਼ਾਂਤਮਈ ਤੇ ਸਹਿਯੋਗੀ ਸਬੰਧ ਰੱਖਣ ਦਾ ਇੱਛੁਕ ਹੈ। ਹਾਲਾਂਕਿ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੰਮੂ ਕਸ਼ਮੀਰ ਸਮੇਤ ਕੁਝ ਹੋਰ ਮੁੱਦਿਆਂ ਦਾ ਸ਼ਾਂਤਮਈ ਹੱਲ ਕੱਢਣ ਦੀ ਇਸ ਸਮੇਂ ਅਹਿਮ ਲੋੜ ਹੈ।

ਸ੍ਰੀ ਮੋਦੀ ਦੇ ਵਧਾਈ ਸੁਨੇਹੇ ਦਾ ਜੁਆਬ ਦਿੰਦਿਆਂ ਸ੍ਰੀ ਸ਼ਰੀਫ਼ ਨੇ ਟਵੀਟ ਕੀਤਾ,'ਪਾਕਿਸਤਾਨ ਭਾਰਤ ਨਾਲ ਸ਼ਾਂਤੀਪੂਰਨ ਤੇ ਸਹਿਯੋਗ ਭਰੇ ਸਬੰਧ ਚਾਹੁੰਦਾ ਹੈ। ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਪਾਕਿਸਾਤਨ ਦੀਆਂ ਕੁਰਬਾਨੀਆਂ ਬਾਰੇ ਸਾਰਿਆਂ ਨੂੰ ਪਤਾ ਹੈ। -ਪੀਟੀਆਈ

ਪ੍ਰਧਾਨ ਮੰਤਰੀ ਵੱਲੋਂ ਸਰਕਾਰੀ ਦਫ਼ਤਰਾਂ 'ਚ ਦੋ ਹਫ਼ਤਾਵਾਰੀ ਛੁੱਟੀਆਂ ਖਤਮ

ਇਸਲਾਮਾਬਾਦ: ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਆਪਣੇ ਕੰਮ ਦੇ ਪਹਿਲੇ ਦਿਨ ਹੀ ਸਰਕਾਰੀ ਦਫ਼ਤਰਾਂ 'ਚ ਦੋ ਹਫ਼ਤਾਵਾਰੀ ਛੁੱਟੀਆਂ ਖਤਮ ਕਰ ਦਿੱਤੀਆਂ ਅਤੇ ਦਫ਼ਤਰਾਂ ਦਾ ਸਮਾਂ ਵੀ ਬਦਲ ਦਿੱਤਾ। ਸ੍ਰੀ ਸ਼ਰੀਫ਼ ਮੁਲਾਜ਼ਮਾਂ ਦੇ ਆਉਣ ਤੋਂ ਪਹਿਲਾਂ ਹੀ ਸਵੇਰੇ ਅੱਠ ਵਜੇ ਆਪਣੇ ਦਫ਼ਤਰ ਪਹੁੰਚ ਗਏ। ਵਧੇਰੇ ਕਰਮਚਾਰੀ ਸਵੇਰੇ 10 ਵਜੇ ਦਫ਼ਤਰ ਪਹੁੰਚੇ। ਸ਼ਾਹਬਾਜ਼ ਸ਼ਰੀਫ਼ ਨੇ ਸਰਕਾਰੀ ਦਫ਼ਤਰ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਬਦਲ ਕੇ 8 ਵਜੇ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਦਫ਼ਤਰਾਂ 'ਚ ਹੁਣ ਸਿਰਫ਼ ਐਤਵਾਰ ਨੂੰ ਹੀ ਹਫ਼ਤਾਵਾਰੀ ਛੁੱਟੀ ਹੋਵੇਗੀ। ਉਨ੍ਹਾਂ ਪੈਨਸ਼ਨਾਂ ਵਧਾਉਣ ਅਤੇ ਘੱਟੋ ਘੱਟ ਤਨਖਾਹ 25 ਹਜ਼ਾਰ ਰੁਪੲੇ ਕਰਨ ਦੇ ਐਲਾਨ ਤੁਰੰਤ ਪਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ। -ਪੀਟੀਆਈ



Most Read

2024-09-20 13:50:56