Breaking News >> News >> The Tribune


ਈਡੀ ਵੱਲੋਂ ਨਵਾਬ ਮਲਿਕ ਦੀਆਂ ਕਈ ਸੰਪਤੀਆਂ ਜ਼ਬਤ


Link [2022-04-14 09:58:52]



ਨਵੀਂ ਦਿੱਲੀ, 13 ਅਪਰੈਲ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਅਤੇ ਉਸ ਦੇ ਅੰਡਰਵਰਲਡ ਗਰੋਹ ਖ਼ਿਲਾਫ਼ ਇਕ ਮਾਮਲੇ ਅਧੀਨ ਜੇਲ੍ਹ 'ਚ ਬੰਦ ਮਹਾਰਾਸ਼ਟਰ ਦੇ ਮੰਤਰੀ ਅਤੇ ਐੱਨਸੀਪੀ ਆਗੂ ਨਵਾਬ ਮਲਿਕ ਦੀਆਂ ਕਈ ਸੰਪਤੀਆਂ ਜ਼ਬਤ ਕੀਤੀਆਂ ਹਨ। ਜਾਂਚ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਮੁਹੰਮਦ ਨਵਾਬ ਮੁਹੰਮਦ ਇਸਲਾਮ ਮਲਿਕ ਉਰਫ਼ ਨਵਾਬ ਮਲਿਕ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸੌਲਿਡਸ ਇਨਵੈਸਟਮੈਂਟਸ ਪ੍ਰਾਈਵੇਟ ਲਿਮਟਿਡ ਅਤੇ ਮਲਿਕ ਇੰਫਰਾਸਟ੍ਰਕਚਰ ਦੀਆਂ ਸੰਪਤੀਆਂ ਨੂੰ ਪੀਐੱਮਐੱਲਏ ਤਹਿਤ ਜ਼ਬਤ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਹੈ। ਸੰਪਤੀਆਂ 'ਚ ਮੁੰਬਈ ਦੇ ਉਪ ਨਗਰੀ ਕੁਰਲਾ (ਪੱਛਮੀ) 'ਚ ਗੋਵਾਵਾਲਾ ਕੰਪਾਊਂਡ ਅਤੇ ਇਕ ਕਮਰਸ਼ੀਅਲ ਯੂਨਿਟ, ਉਸਮਾਨਾਬਾਦ ਜ਼ਿਲ੍ਹੇ 'ਚ ਸਥਿਤ 147.79 ਏਕੜ ਖੇਤੀ ਵਾਲੀ ਜ਼ਮੀਨ, ਕੁਰਲਾ 'ਚ ਤਿੰਨ ਫਲੈਟ ਅਤੇ ਬਾਂਦਰਾ (ਪੱਛਮੀ) 'ਚ ਦੋ ਫਲੈਟ ਸ਼ਾਮਲ ਹਨ। ਇਸ ਦੇ ਨਾਲ ਹੀ ਸਬੰਧਤ ਘਟਨਾਕ੍ਰਮ 'ਚ ਸੁਪਰੀਮ ਕੋਰਟ ਨਵਾਬ ਮਲਿਕ ਦੀ ਅਰਜ਼ੀ ਸੁਣਵਾਈ ਲਈ ਸੂਚੀਬੱਧ ਕਰਨ ਲਈ ਰਾਜ਼ੀ ਹੋ ਗਿਆ ਹੈ। ਮਲਿਕ ਨੇ ਮੰਗ ਕੀਤੀ ਹੈ ਕਿ ਉਸ ਨੂੰ ਤੁਰੰਤ ਜੇਲ੍ਹ 'ਚੋਂ ਰਿਹਾਅ ਕੀਤਾ ਜਾਵੇ। -ਪੀਟੀਆਈ



Most Read

2024-09-21 03:34:33