Breaking News >> News >> The Tribune


ਸੋਨਮ ਦੇ ਘਰੋਂ ਚੋਰੀ ਕਰਨ ਦੇ ਦੋਸ਼ ਹੇਠ ਨਰਸ ਤੇ ਪਤੀ ਗ੍ਰਿਫ਼ਤਾਰ


Link [2022-04-14 09:58:52]



ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਸੋਨਮ ਕਪੂਰ ਦੇ ਸਹੁਰੇ ਪਰਿਵਾਰ ਦੇ ਦਿੱਲੀ ਸਥਿਤ ਘਰ ਵਿੱਚੋਂ ਲੰਘੇ ਫਰਵਰੀ ਮਹੀਨੇ 2.4 ਕਰੋੜ ਰੁਪਏ ਅਤੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿੱਚ ਅੱਜ ਘਰ ਵਿੱਚ ਕੰਮ ਕਰਦੀ ਇਕ ਨਰਸ ਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲੀਸ ਦੇ ਡੀਸੀਪੀ ਅੰਮ੍ਰਿਤਾ ਗੁਗੂਲੋਥ ਨੇ ਕਿਹਾ ਕਿ ਮੁਲਜ਼ਮਾ ਅਪਰਨਾ ਵਿਲਸਨ (30) ਜੋ ਨਰਸ ਹੈ ਅਤੇ ਘਰਾਂ ਵਿੱਚ ਜਾ ਕੇ ਮਰੀਜ਼ਾਂ ਦੀ ਦੇਖਭਾਲ ਦਾ ਕੰਮ ਕਰਦੀ ਹੈ, ਨੂੰ ਉਸ ਦੇ ਪਤੀ ਨਰੇਸ਼ ਕੁਮਾਰ ਸਾਗਰ (30) ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਨਰਸ ਨੇ ਹੋਮ ਕੇਅਰ ਡਿਊਟੀ ਦੌਰਾਨ ਅਦਾਕਾਰਾ ਦੇ ਸਹੁਰੇ ਘਰ ਵਿੱਚੋਂ ਨਕਦੀ ਤੇ ਗਹਿਣੇ ਚੋਰੀ ਕਰ ਕੇ ਆਪਣੇ ਪਤੀ ਨੂੰ ਦੇ ਦਿੱਤੇ ਸਨ। -ਪੱਤਰ ਪ੍ਰੇਰਕ



Most Read

2024-09-21 03:28:55