Breaking News >> News >> The Tribune


ਭਾਰਤੀ ਤੇ ਆਸਟਰੇਲਿਆਈ ਜਲ ਸੈਨਾਵਾਂ ਦੀ ਗੱਲਬਾਤ ਸਮਾਪਤ


Link [2022-04-14 09:58:52]



ਨਵੀਂ ਦਿੱਲੀ: ਭਾਰਤੀ ਤੇ ਆਸਟਰੇਲਿਆਈ ਜਲ ਸੈਨਾਵਾਂ ਵੱਲੋਂ ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਜਲ ਅਭਿਆਸਾਂ ਵਰਗੇ ਮੁੱਦਿਆਂ 'ਤੇ ਆਪਣੀ ਤਿੰਨ ਰੋਜ਼ਾ ਗੱਲਬਾਤ ਅੱਜ ਸਮਾਪਤ ਕਰ ਲਈ ਗਈ। ਇਹ ਜਾਣਕਾਰੀ ਇਕ ਸਰਕਾਰੀ ਬਿਆਨ ਰਾਹੀਂ ਦਿੱਤੀ ਗਈ। ਰੌਇਲ ਆਸਟਰੇਲਿਆਈ ਜਲ ਸੈਨਾ ਦੇ ਉਪ ਮੁਖੀ ਰੀਅਰ ਐਡਮਿਰਲ ਕ੍ਰਿਸਟੋਫਰ ਸਮਿੱਥ ਅਤੇ ਭਾਰਤੀ ਜਲ ਸੈਨਾ ਦੇ ਅਸਿਸਟੈਂਟ ਚੀਫ਼ ਆਫ਼ ਨੇਵਲ ਸਟਾਫ-ਵਿਦੇਸ਼ੀ ਸਹਿਯੋਗ ਅਤੇ ਖੁਫ਼ੀਆ ਮਾਮਲੇ ਰੀਅਰ ਐਡਮਿਰਲ ਜੇ ਸਿੰਘ ਨੇ ਦਿੱਲੀ ਵਿੱਚ ਹੋਈ ਗੱਲਬਾਤ ਦੀ ਸਹਿ ਪ੍ਰਧਾਨਗੀ ਕੀਤੀ। ਭਾਰਤੀ ਜਲ ਸੈਨਾ ਨੇ ਇਕ ਬਿਆਨ ਵਿੱਚ ਕਿਹਾ, ''ਜਲ ਅਭਿਆਸ, ਸੂਚਨਾ ਤਕਨਾਲੋਜੀ ਤੇ ਸਿਖਲਾਈ ਸਣੇ ਹੋਰ ਮੁੱਦਿਆਂ 'ਤੇ ਚਰਚਾ ਹੋਈ।'' -ਪੀਟੀਆਈ



Most Read

2024-09-21 03:28:09