Breaking News >> News >> The Tribune


ਰਾਮ ਨੌਮੀ ਹਿੰਸਾ: ਖਰਗੋਨ ’ਚ ਕਰਫਿਊ ਦੌਰਾਨ ਵੀ ਵਾਹਨਾਂ ਨੂੰ ਅੱਗ ਲਾਈ


Link [2022-04-13 04:55:16]



ਖਰਗੋਨ, 12 ਅਪਰੈਲ

ਰਾਮ ਨੌਮੀ ਮੌਕੇ ਹੋਈ ਹਿੰਸਾ ਤੋਂ ਬਾਅਦ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਵਿੱਚ ਕਰਫਿਊ ਲੱਗਣ ਦੇ ਬਾਵਜੂਦ ਕੁਝ ਲੋਕਾਂ ਨੇ ਇੱਕ ਸ਼ਹਿਰੀ ਇਲਾਕੇ ਵਿੱਚ ਤਿੰਨ ਬੱਸਾਂ, ਇੱਕ ਕਾਰ ਤੇ ਇੱਕ ਗੈਰਾਜ ਨੂੰ ਅੱਗ ਲਾ ਦਿੱਤੀ। ਹੁਣ ਤੱਕ ਹਿੰਸਾ ਦੇ ਦੋਸ਼ ਹੇਠ 95 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ, ਜਮਾਇਤ ਉਲੇਮਾ-ਏ-ਹਿੰਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਘੱਟ ਗਿਣਤੀਆਂ ਦੇ ਕਥਿਤ ਸ਼ੋਸ਼ਣ ਦੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕਰਦਿਆਂ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਇੱਕ ਦਿਨ ਪਹਿਲਾਂ ਰਾਮ ਨੌਮੀ ਮੌਕੇ ਹੋਈ ਰੈਲੀ 'ਚ ਦੋ ਫ਼ਿਰਕਿਆਂ ਦੇ ਲੋਕਾਂ 'ਚ ਹੋਈਆਂ ਝੜਪਾਂ ਤੋਂ ਬਾਅਦ ਉੜੀਸਾ ਦੇ ਕਿਓਨਝਾਰ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਜਦਕਿ ਪ੍ਰਸ਼ਾਸਨ ਵੱਲੋਂ ਜੋਦਾ ਕਸਬੇ 'ਚ ਮਨਾਹੀ ਦੇ ਹੁਕਮ ਅਗਲੇ 24 ਘੰਟਿਆਂ ਲਈ ਲਾਗੂ ਕਰ ਦਿੱਤੇ ਹਨ। ਹਿੰਸਾ ਮਾਰੇ ਹਿੰਮਤਨਗਰ 'ਚ ਕਈ ਪਰਿਵਾਰ ਆਪਣੇ ਘਰ ਛੱਡਕੇ ਚਲੇ ਗਏ ਹਨ।

ਦਿਗਵਿਜੈ ਸਿੰਘ ਖ਼ਿਲਾਫ਼ ਕੇਸ ਦਰਜ

ਭੋਪਾਲ: ਇੱਥੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਖ਼ਿਲਾਫ਼ ਧਾਰਮਿਕ ਟਕਰਾਅ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਉਨ੍ਹਾਂ ਖਰਗੋਨ ਵਿੱਚ ਹੋਈ ਫ਼ਿਰਕੂ ਹਿੰਸਾ 'ਤੇ ਟਿੱਪਣੀ ਕਰਦਿਆਂ ਕਿਸੇ ਹੋਰ ਸੂਬੇ ਦੀ ਮਸਜਿਦ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਸੀ। ਟਵੀਟ 'ਚ ਉਨ੍ਹਾਂ ਤਸਵੀਰ ਪਾਈ ਸੀ, ਜਿਸ ਵਿੱਚ ਕੁਝ ਨੌਜਵਾਨ ਮਸਜਿਦ 'ਤੇ ਭਗਵਾਂ ਝੰਡਾ ਲਹਿਰਾਉਂਦੇ ਦਿਖਾਈ ਦਿੰਦੇ ਹਨ।



Most Read

2024-09-21 03:29:06