World >> The Tribune


ਟਵਿੱਟਰ ਦੇ ਬੋਰਡ ਆਫ ਡਾਇਰੈਕਟਰਜ਼ ’ਚ ਸ਼ਾਮਲ ਨਹੀਂ ਹੋਣਗੇ ਐਲਨ ਮਸਕ


Link [2022-04-13 01:41:07]



ਸਾਂ ਫਰਾਂਸਿਸਕੋ, 11 ਅਪਰੈਲ

ਟੈਸਲਾ ਦੇ ਸੀਈਓ ਐਲਨ ਮਸਕ ਨੇ ਟਵਿੱਟਰ ਦੇ ਬੋਰਡ ਆਫ ਡਾਇਰੈਕਟਰਜ਼ 'ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਮਸਕ ਟਵਿੱਟਰ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਹਨ। ਟਵਿੱਟਰ ਦੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪਰਾਗ ਅਗਰਵਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮਸਕ ਨੇ ਪਿੱਛੇ ਜਿਹੇ ਟਵਿੱਟਰ ਲਈ ਸੰਭਾਵੀ ਤਬਦੀਲੀਆਂ ਦਾ ਸੁਝਾਅ ਦਿੱਤਾ ਸੀ ਜਿਸ 'ਚ ਇਸ ਸਾਈਟ ਨੂੰ ਇਸ਼ਤਿਹਾਰ ਮੁਕਤ ਬਣਾਉਣਾ ਵੀ ਸ਼ਾਮਲ ਹੈ। ਅਗਰਵਾਲ ਨੇ ਟਵੀਟ ਕੀਤਾ, 'ਐਲਨ ਨੇ ਸਾਡੇ ਬੋਰਡ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਬੋਰਡ 'ਚ ਐਲਨ ਦੀ ਨਿਯੁਕਤੀ 9 ਅਪਰੈਲ ਨੂੰ ਹੋਣੀ ਸੀ ਪਰ ਉਸ ਨੇ ਬੋਰਡ 'ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ। -ਪੀਟੀਆਈ



Most Read

2024-09-20 13:50:57